09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ’ਚ ਹੋਈ

ਸਾਦਿਕ, 8 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਇਕ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਸੰਧੂ ਬੀਹਲੇਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਤੀ ਗਈ ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ, ਭੋਲਾ ਸਿੰਘ ਬਰਾੜ ਕਾਬਲ ਵਾਲਾ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ, ਰਜਿੰਦਰ ਸਿੰਘ ਢਿੱਲੋਂ ਸ਼ੇਰ ਸਿੰਘ ਵਾਲਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਗੁਰਮੀਤ ਸਿੰਘ ਬਰਾੜ ਸੈਦੇਕੇ ਸਕੱਤਰ ਜਨਰਲ ਸਰਕਲ ਸਾਦਿਕ ਵਲੋਂ ਚਲਾਈ ਗਈ।

ਅਜੀਤ ਡੈਸਕ 09-10-2026
ਸਾਦਿਕ, 8 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਇਕ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਸੰਧੂ ਬੀਹਲੇਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਤੀ ਗਈ ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ, ਭੋਲਾ ਸਿੰਘ ਬਰਾੜ ਕਾਬਲ ਵਾਲਾ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ, ਰਜਿੰਦਰ ਸਿੰਘ ਢਿੱਲੋਂ ਸ਼ੇਰ ਸਿੰਘ ਵਾਲਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਗੁਰਮੀਤ ਸਿੰਘ ਬਰਾੜ ਸੈਦੇਕੇ ਸਕੱਤਰ ਜਨਰਲ ਸਰਕਲ ਸਾਦਿਕ ਵਲੋਂ ਚਲਾਈ ਗਈ। ਸਰਬਜੀਤ ਸਿੰਘ ਬਰਾੜ ਮਾਨੀ ਸਿੰਘ ਵਾਲਾ ਪ੍ਰੈਸ ਸਕੱਤਰ ਸਰਕਲ ਸਾਦਿਕ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਕਣਕ ਦੇ ਭਾਅ ਵਿਚ ਨਿਗੂਣਾ ਵਾਧਾ ਕੀਤਾ ਗਿਆ ਹੈ ਜਥੇਬੰਦੀ ਉਸ ਨੂੰ ਮੁੱਢੋਂ ਰੱਦ ਕਰਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਕਣਕ ਦਾ ਭਾਅ ਸੁਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਦਿੱਤਾ ਜਾਵੇ, ਖਾਦ, ਸਪਰੇ, ਡੀਜ਼ਲ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ। ਕਿਸਾਨ ਦਿਨੋ ਦਿਨ ਕਰਜ਼ਾਈ ਹੋ ਰਿਹਾ ਹੈ, ਦੂਜਾ ਕਣਕ ਦੀ ਬਿਜਾਈ ਆ ਗਈ ਹੈ ਪੰਜਾਬ ਸਰਕਾਰ ਵਲੋਂ ਡੀ.ਏ.ਪੀ ਤੇ ਯੂਰੀਆ ਖਾਦ ਦਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਵਿਚ ਗੁਰਮੀਤ ਸਿੰਘ ਸੰਧੂ ਸਾਧੂ ਵਾਲਾ ਮੁੱਖ ਸਲਾਹਕਾਰ ਸਰਕਲ ਸਾਦਿਕ, ਰਮਨਦੀਪ ਸਿੰਘ ਸੰਧੂ ਸੈਦੇਕੇ ਵਿੱਤ ਸਕੱਤਰ ਸਰਕਲ ਸਾਦਿਕ, ਨਿਰਭੈ ਸਿੰਘ ਬਰਾੜ ਘੁੱਦੂ ਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਕਰਮਜੀਤ ਸਿੰਘ ਸੰਧੂ ਸ਼ੇਰ ਸਿੰਘ ਵਾਲਾ ਜਨਰਲ ਸਕੱਤਰ ਸਰਕਲ ਸਾਦਿਕ, ਕਰਤਾਰ ਸਿੰਘ ਸ਼ੇਰ ਸਿੰਘ ਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਗੁਰਦਿਆਲ ਸਿੰਘ ਢਾਬ ਸ਼ੇਰ ਸਿੰਘ ਵਾਲਾ ਕਮੇਟੀ ਮੈਂਬਰ ਸਰਕਲ ਸਾਦਿਕ, ਨਗਿੰਦਰ ਸਿੰਘ ਗਿੱਲ ਇਕਾਈ ਪ੍ਰਧਾਨ ਘੁੱਦੂਵਾਲਾ, ਅੰਮ੍ਰਿਤਪਾਲ ਸਿੰਘ ਸਿੱਧੂ ਇਕਾਈ ਪ੍ਰਧਾਨ ਮਹਿਮੂਆਣਾ, ਤੀਰਥ ਸਿੰਘ ਪੱਡਾ ਇਕਾਈ ਪ੍ਰਧਾਨ ਵੀਰੇ ਵਾਲਾ ਕਲਾਂ, ਰਾਜਮੰਦਰ ਸਿੰਘ ਬਰਾੜ ਇਕਾਈ ਪ੍ਰਧਾਨ ਦੀਪ ਸਿੰਘ ਵਾਲਾ, ਕੁਲਵੀਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਵੀਰੇ ਵਾਲਾ ਕਲਾਂ, ਕੇਵਲ ਸਿੰਘ ਬੀਹਲੇਵਾਲਾ, ਮਨਦੀਪ ਸਿੰਘ ਬਰਾੜ ਮੀਤ ਪ੍ਰਧਾਨ ਘੁੱਦੂਵਾਲਾ, ਦਵਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਵੀਰੇ ਵਾਲਾ ਕਲਾਂ, ਸਿਕੰਦਰ ਸਿੰਘ ਸੰਧੂ ਸਕੱਤਰ ਜਨਰਲ ਵੀਰੇ ਵਾਲਾ ਕਲਾਂ, ਵੀਰ ਸਿੰਘ ਬਰਾੜ ਇਕਾਈ ਪ੍ਰਧਾਨ ਸੈਦੇਕੇ ਤੇ ਸਤਨਾਮ ਸਿੰਘ ਬੈਂਸ ਵਿੱਤ ਸਕੱਤਰ ਵੀਰੇਵਾਲਾ ਕਲਾਂ ਆਦਿ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ਦੇ ਹੋਟਲ, ਰੈਸਟੋਰੈਂਟ ਮਾਲਕ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ : ਜ਼ਿਲ੍ਹਾ ਮੈਜਿਸਟ੍ਰੇਟ ਅਗਲੀ ਖ਼ਬਰ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।