ਵਿਸ਼ਵ ਨਿਵੇਸ਼ਕ ਹਫ਼ਤੇ ਮੌਕੇ ਸਰਕਾਰੀ ਕਾਲਜ ਵਿਖੇ ਵਿੱਤੀ ਸਾਖ਼ਰਤਾ ਬਾਰੇ ਵੈਬੀਨਾਰ ਕਰਵਾਇਆ
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਵਿਸ਼ਵ ਨਿਵੇਸ਼ਕ ਹਫ਼ਤਾ 2026 ਦੇ ਮੌਕੇ ’ਤੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਵਲੋਂ ਪ੍ਰਿੰਸੀਪਲ ਮੰਜੂ ਕਪੂਰ ਦੀ ਅਗਵਾਈ ਹੇਠ ਵਿੱਤੀ ਸਾਖ਼ਰਤਾ ਸੰਬੰਧੀ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ। ਕੇਂਦਰੀ ਡਿਪਾਜ਼ਟਰੀ ਸੇਵਾਵਾਂ ਲਿਮਟਿਡ (ਸੀ.
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਵਿਸ਼ਵ ਨਿਵੇਸ਼ਕ ਹਫ਼ਤਾ 2026 ਦੇ ਮੌਕੇ ’ਤੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਵਲੋਂ ਪ੍ਰਿੰਸੀਪਲ ਮੰਜੂ ਕਪੂਰ ਦੀ ਅਗਵਾਈ ਹੇਠ ਵਿੱਤੀ ਸਾਖ਼ਰਤਾ ਸੰਬੰਧੀ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ। ਕੇਂਦਰੀ ਡਿਪਾਜ਼ਟਰੀ ਸੇਵਾਵਾਂ ਲਿਮਟਿਡ (ਸੀ.ਡੀ.ਐਸ.ਐਲ.) ਦੀ ਸਰਪ੍ਰਸਤੀ ਤੇ ਨੌਲੇਜ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਆਨਲਾਈਨ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿੱਤੀ ਮਾਮਲਿਆਂ ਸੰਬੰਧੀ ਜਾਣਕਾਰੀ ਦੇਣਾ ਤੇ ਸਮਝਦਾਰੀ ਨਾਲ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਦਾ ਮੁੱਖ ਵਿਸ਼ਾ ‘ਸਮਝਦਾਰੀ ਨਾਲ ਨਿਵੇਸ਼ ਕਰੋ, ਜਾਣਕਾਰੀ ਹਾਸਿਲ ਕਰੋ ਅਤੇ ਸੁਰੱਖਿਅਤ ਭਵਿੱਖ ਬਣਾਓ’ ਸੀ। ਵੈਬੀਨਾਰ ਦੌਰਾਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਵਿੱਤੀ ਯੋਜਨਾਬੰਦੀ, ਬਜਟ ਤਿਆਰ ਕਰਨ, ਰਿਟਾਇਰਮੈਂਟ ਲਈ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਅਤੇ ਭਵਿੱਖ ਲਈ ਪੂੰਜੀ ਵਿਚ ਵਾਧਾ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ, ਡੀਮੈਟ ਅਤੇ ਟਰੇਡਿੰਗ ਖਾਤੇ, ਮਿਊਚਲ ਫ਼ੰਡਾਂ ਅਤੇ ਟੈਕਸ ਬਚਤ ਲਈ ਨਿਵੇਸ਼ ਦੀਆਂ ਰਣਨੀਤੀਆਂ ਬਾਰੇ ਵੀ ਚਾਨਣਾ ਪਾਇਆ ਗਿਆ। ਮਾਹਿਰਾਂ ਨੇ ਆਨਲਾਈਨ ਵਿੱਤੀ ਠੱਗੀਆਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਭਾਰਤੀ ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਵਲੋਂ ਨਿਵੇਸ਼ਕਾਂ ਦੇ ਹਿੱਤਾਂ ਦੀ ਰਾਖੀ ਲਈ ਬਣਾਏ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰਨ ਅਤੇ ਵਿੱਤੀ ਫ਼ੈਸਲੇ ਸੋਚ-ਸਮਝ ਕੇ ਲੈਣ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਪ੍ਰਿੰਸੀਪਲ ਮੰਜੂ ਕਪੂਰ ਨੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਵਿੱਤੀ ਸਾਖ਼ਰਤਾ ਦਾ ਗਿਆਨ ਬੇਹੱਦ ਮਹੱਤਵਪੂਰਨ ਹੈ।