ਮਲੋਟ, 15 ਅਕਤੂਬਰ (ਪਾਟਿਲ)-ਡੀ.ਏ.ਵੀ. ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਗਤੀਵਿਧੀਆਂ ਕਰਕੇ ਮਹਾਨ ਆਰੀਆ ਸੰਨਿਆਸੀ, ਪ੍ਰਸਿੱਧ ਪੱਤਰਕਾਰ ਤੇ ਸੰਪਾਦਕ ਮਹਾਤਮਾ ਆਨੰਦ ਸਵਾਮੀ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਧਰਮਾਚਾਰੀਆ ਰਾਮਚੰਦਰ ਸ਼ਾਸਤਰੀ ਦੁਆਰਾ ਹਵਨ ਕੀਤਾ ਗਿਆ, ਜਿਸ ਵਿਚ ਸਾਰੀ ਮਨੁੱਖਤਾ ਦੀ ਖ਼ੁਸ਼ੀ, ਸਿਹਤ, ਲੰਬੀ ਉਮਰ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਕੈਲੀਗ੍ਰਾਫ਼ੀ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਬਾਅਦ ਲਾਇਬ੍ਰੇਰੀ ਵਿਭਾਗ ਦੀ ਮੁਖੀ ਰਾਜਰਾਣੀ ਨੇ ਵਿਦਿਆਰਥੀਆਂ ਲਈ ਮਹਾਤਮਾ ਆਨੰਦ ਸਵਾਮੀ ਦੁਆਰਾ ਲਿਖੀਆਂ ਕਿਤਾਬਾਂ ਦੀ ਇਕ ਪ੍ਰਦਰਸ਼ਨੀ ਲਗਾਈ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮਹਾਤਮਾ ਆਨੰਦ ਸਵਾਮੀ ਸਰਸਵਤੀ ਦੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ।