27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਡਾ. ਕਰਨੈਲ ਸਿੰਘ ਵੈਰਾਗੀ ਦੀ ਸੇਵਾ ਮੁਕਤੀ ਅੱਜ

ਡਾ. ਕਰਨੈਲ ਸਿੰਘ ਵੈਰਾਗੀ <br/> 31-01-2026
ਬੁਢਲਾਡਾ, 30 ਜਨਵਰੀ (ਸਵਰਨ ਸਿੰਘ ਰਾਹੀ)- ਸਿੱਖਿਆ ਵਿਭਾਗ ਪੰਜਾਬ 'ਚ 32 ਸਾਲ ਸਰਕਾਰੀ ਸੇਵਾਵਾਂ ਨਿਭਾਅ ਕੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਤੋਂ ਲੈਕਚਰਾਰ ਡਾ. ਕਰਨੈਲ ਸਿੰਘ ਵੈਰਾਗੀ 31 ਜਨਵਰੀ ਨੂੰ ਸੇਵਾ ਮੁਕਤ ਹੋਣਗੇ | ਉਹ 24 ਫਰਵਰੀ 1994 ਨੂੰ ਬਤੌਰ ਸ.ਸ. ਮਾਸਟਰ ਵਜੋਂ ਸਰਕਾਰੀ ਸੇਵਾ 'ਚ ਆਏ | ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 2008 ਵਿਚ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ, 2012 ਵਿਚ ਲੈਕਚਰਾਰ ਪਦ-ਉੱਨਤ ਹੋਏ | ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਆਉਣ ਤੋਂ ਪਹਿਲਾਂ ਆਪ ਨੇ ਸਰਕਾਰੀ ਹਾਈ ਸਕੂਲ ਬੀਰ ਹੋਡਲਾ ਕਲਾਂ ਵਿਖੇ ਸੇਵਾ ਕੀਤੀ | ਸਮਾਜਿਕ ਅਤੇ ਸਾਹਿਤਕ ਸਰੋਕਾਰਾਂ ਨਾਲ ਜੁੜੇ ਡਾ. ਵੈਰਾਗੀ ਬੁਢਲਾਡਾ ਸਾਹਿਤ ਸਭਾ ਦੇ ਪ੍ਰਧਾਨ ਤੋਂ ਇਲਾਵਾ ਕਈ ਸਮਾਜ-ਸੇਵੀ ਅਤੇ ਲੋਕ-ਕਲਿਆਣ ਸੰਸਥਾਵਾਂ ਦੇ ਕਾਰਜ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ |

ਪਿਛਲੀ ਖ਼ਬਰ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਕੁਸ਼ਟ ਦਿਵਸ ਮਨਾਇਆ ਅਗਲੀ ਖ਼ਬਰ ਆਇਸਾ ਵਲੋਂ ਯੂ.ਜੀ.ਸੀ. ਦੇ ਨਵੇਂ ਨਿਯਮ ਨੂੰ ਸੁਧਾਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।