21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਜਸਵੀਰ ਸ਼ਰਮਾ ਪ੍ਰਧਾਨ ਅਤੇ ਰਜਨੀਸ਼ ਸ਼ਰਮਾ ਉਪ ਪ੍ਰਧਾਨ ਨਿਯੁਕਤ <br/>

ਭੀਖੀ ਵਿਖੇ ਮੀਟਿੰਗ ਦੌਰਾਨ ਹਾਜ਼ਰ ਨੌਜਵਾਨ ਬ੍ਰਾਹਮਣ ਸਭਾ ਦੇ ਅਹੁਦੇਦਾਰ ਅਤੇ ਮੈਂਬਰ | ਤਸਵੀਰ : ਬਲਕਾਰ ਸਿੰਘ ਸਹੋਤਾ <br/> 14-02-2026
ਭੀਖੀ, 13 ਫਰਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਨੌਜਵਾਨ ਬ੍ਰਾਹਮਣ ਸਭਾ ਦੀ ਮੀਟਿੰਗ ਸਥਾਨਕ ਸ੍ਰੀ ਠਾਕੁਰ ਦੁਆਰਾ ਮੰਦਿਰ ਵਿਖੇ ਕੀਤੀ ਗਈ | ਸਰਬਸੰਮਤੀ ਨਾਲ ਸਾਲਾਨਾ ਚੋਣ ਕਰ ਕੇ ਜਸਵੀਰ ਸ਼ਰਮਾ ਨੂੰ ਪ੍ਰਧਾਨ, ਰਜਨੀਸ਼ ਸ਼ਰਮਾ ਤੇ ਕੀਰਤੀ ਸ਼ਰਮਾ ਨੂੰ ਵਾਇਸ ਪ੍ਰਧਾਨ, ਨਵਦੀਪ ਰਿਸ਼ੀ ਨੂੰ ਜਨਰਲ ਸਕੱਤਰ ਅਤੇ ਵਿਕਾਸ ਸ਼ਰਮਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸਹਾਇਕ ਖ਼ਜ਼ਾਨਚੀ ਲਾਜਪਤ ਰਿਸ਼ੀ, ਸਹਾਇਕ ਸਕੱਤਰ ਜੈ ਗੋਪਾਲ ਸ਼ਰਮਾ, ਸੋਸ਼ਲ ਮੀਡੀਆ ਇੰਚਾਰਜ ਪੁਨੀਤ ਸ਼ਰਮਾ, ਪ੍ਰੈੱਸ ਸਕੱਤਰ ਪਰਮਜੀਤ ਸ਼ਰਮਾ ਨੂੰ ਚੁਣਿਆ ਗਿਆ | ਨਵ-ਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਸਭਾ ਦੀ ਬਿਹਤਰੀ, ਬ੍ਰਾਹਮਣ ਸਮਾਜ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਨੌਜਵਾਨ ਬ੍ਰਾਹਮਣ ਸਭਾ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਅਤੇ ਸਨਾਤਨੀ ਭਾਈਚਾਰਕ ਸਾਂਝ ਲਈ ਹਮੇਸ਼ਾ ਕੰਮ ਕਰਦੀ ਰਹੇਗੀ |

ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਖ਼ੁਸ਼-ਸ੍ਰੀਨਿਵਾਸ ਸੁਲੂ ਅਗਲੀ ਖ਼ਬਰ 'ਆਪ' ਸਰਕਾਰ ਨੇ ਸਿਹਤ ਸੇਵਾਵਾਂ ਨੂੰ ਨਵੀਂ ਦਿਸ਼ਾ ਦਿੱਤੀ-ਵਿਧਾਇਕ ਬੁੱਧ ਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।