21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਮਾਜ ਅਤੇ ਧਰਮ ਦੀ ਸੇਵਾ ਲਈ ਲਾਲਚ ਮੁਕਤ ਜੀਵਨ ਜਿਊਣਾ ਚਾਹੀਦਾ ਹੈ-ਸ਼ਾਸਤਰੀ <br/>

ਕਥਾ ਪ੍ਰਵਚਨ ਕਰਦੇ ਹੋਏ ਗੋਪਾਲ ਕਿ੍ਸ਼ਨ ਸ਼ਾਸਤਰੀ ਅਤੇ ਜੁੜੀ ਸੰਗਤ | ਤਸਵੀਰਾਂ : ਬਲਕਾਰ ਸਿੰਘ ਸਹੋਤਾ <br/> 14-02-2026
ਭੀਖੀ, 13 ਫਰਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਸ਼ਿਵ ਮੰਦਿਰ ਵਿਖੇ ਮਹਾ ਸ਼ਿਵਰਾਤਰੀ ਉਤਸਵ ਸਬੰਧੀ ਚੱਲ ਰਹੀ ਸਪਤਾਹਿਕ ਸ੍ਰੀ ਮਦਭਾਗਵਤ ਕਥਾ ਦੌਰਾਨ ਸਮਾਜ ਸੇਵੀ ਸੁਨੀਲ ਕੁਮਾਰ ਨੀਟਾ ਦੇ ਪਰਿਵਾਰ ਵਲੋਂ ਜਯੋਤੀ ਪ੍ਰਚੰਡ ਕਰ ਕੇ ਕਥਾ ਦਾ ਸ਼ੁੱਭ ਆਰੰਭ ਕਰਵਾਇਆ ਗਿਆ | ਕਥਾ ਪ੍ਰਵਚਨ ਕਰਦਿਆਂ ਪੰਡਿਤ ਗੋਪਾਲ ਕਿ੍ਸ਼ਨ ਸ਼ਾਸਤਰੀ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਯੁਗਾਂ-ਯੁੱਗ ਤੋਂ ਸਮੇਂ-ਸਮੇਂ 'ਤੇ ਪ੍ਰਭੂ ਆਪ ਕਿਸੇ ਨਾ ਕਿਸੇ ਰੂਪ 'ਚ ਆ ਕੇ ਜਿੱਥੇ ਕੁਰਹਿਤਾਂ ਦਾ ਖ਼ਾਤਮਾ ਕਰਦੇ ਹਨ, ਉੱਥੇ ਮਨੁੱਖ ਨੂੰ ਸ਼ਾਂਤੀ ਭਰਪੂਰ ਅਤੇ ਮਨੁੱਖਤਾ ਦੀ ਭਲਾਈ ਵਾਲਾ ਜੀਵਨ ਜਿਉਂਣ ਦੀ ਜਾਂਚ ਵੀ ਸਿਖਾਉਂਦੇ ਹਨ | ਉਨ੍ਹਾਂ ਕਿਹਾ ਕਿ ਸਮਾਜ ਅਤੇ ਧਰਮ ਦੀ ਸੇਵਾ ਲਈ ਸਾਨੂੰ ਲਾਲਚ ਮੁਕਤ ਜੀਵਨ ਜਿਉਂਣਾ ਚਾਹੀਦਾ ਹੈ ਅਤੇ ਲੋੜਵੰਦਾਂ ਤੇ ਦੀਨ ਦੁਖੀਆਂ ਦੀ ਭਲਾਈ ਲਈ ਤਤਪਰ ਰਹਿਣਾ ਚਾਹੀਦਾ ਹੈ | ਇਸ ਮੌਕੇ ਅਸ਼ੋਕ ਕੁਮਾਰ ਬੱਗਾ, ਵਰਿੰਦਰ ਜਿੰਦਲ, ਸੁਭਾਸ਼ ਜਿੰਦਲ ਭਾਸ਼ੀ, ਚਿੰਕੂ ਸਿੰਗਲਾ, ਵਿਪਨ ਕੁਮਾਰ ਗੰਢੀ, ਭੋਲਾ ਮੱਲ ਮਿੱਤਲ, ਸੰਦੀਪ ਜਿੰਦਲ, ਪ੍ਰੇਮ ਮਿੱਤਲ ਰੂਬੀ, ਸੁਖਦੇਵ ਮਹੰਤ, ਹਰਮੇਸ਼ ਮਿੱਤਲ, ਨਿਤਿਨ ਰਿੰਕਾ, ਸੋਨੂੰ ਪੰਡਿਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਖ਼ੁਸ਼-ਸ੍ਰੀਨਿਵਾਸ ਸੁਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।