21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸ਼ਹਿਰ 'ਚ ਬੱਸ ਚਾਲਕਾਂ ਵਲੋਂ ਪ੍ਰੈਸ਼ਰ ਹਾਰਨ ਵਜਾਉਣ ਕਰਕੇ ਲੋਕ ਪੇ੍ਰਸ਼ਾਨ <br/>

ਅਜੀਤ ਡੈਸਕ 14-02-2026
ਮਾਨਸਾ, 13 ਫਰਵਰੀ (ਮੋਹਿਤ ਬਾਂਸਲ)- ਜ਼ਿਆਦਾਤਰ ਸਰਕਾਰੀ ਤੇ ਨਿੱਜੀ ਬੱਸਾਂ 'ਚ ਪ੍ਰੈਸ਼ਰ ਹਾਰਨ ਹਨ ਅਤੇ ਉਹ ਕਾਨੂੰਨ ਦੀ ਉਲੰਘਣਾ ਕਰ ਕੇ ਅਕਸਰ ਹਾਰਨ ਵਜਾਉਂਦੇ ਰਹਿੰਦੇ ਹਨ, ਜਿਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਕਸਰ ਬੱਸ ਚਾਲਕ ਦੋ ਪਹੀਆ ਵਾਹਨ ਚਾਲਕਾਂ ਦੇ ਨਜ਼ਦੀਕ ਜਾ ਕੇ ਪ੍ਰੈਸ਼ਰ ਹਾਰਨ ਵਜਾ ਦਿੰਦੇ ਹਨ ਤੇ ਉਹ ਇਕਦਮ ਘਬਰਾਹਟ ਵਿਚ ਵਹੀਕਲ ਇੱਧਰ ਉੱਧਰ ਕਰਨ ਲੱਗਦੇ ਹਨ, ਜਿਸ ਕਾਰਨ ਸੱਟ ਫੇਟ ਲੱਗਣ ਦਾ ਡਰ ਤਾਂ ਰਹਿੰਦਾ ਹੈ ਅਤੇ ਹਾਦਸਾ ਵਾਪਰ ਸਕਦਾ ਹੈ¢ ਸਵੇਰ ਤੋਂ ਸ਼ਾਮ ਤੱਕ ਸਕੂਲਾਂ ਤੇ ਹਸਪਤਾਲਾਂ ਦੇ ਨੇੜੇ ਲਗਾਤਾਰ ਉੱਚੀ ਆਵਾਜ਼ ਵਾਲੇ ਹਾਰਨਾਂ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ¢ ਸਿਹਤ ਮਾਹਿਰਾਂ ਮੁਤਾਬਿਕ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਇਹ ਸ਼ੋਰ ਸਿਰਦਰਦ ਅਤੇ ਸੁਣਨ ਦੀ ਸਮੱਸਿਆ ਪੈਦਾ ਕਰਦਾ ਹੈ¢ ਦੁਕਾਨਦਾਰਾਂ ਅਨੁਸਾਰ ਕੁਝ ਮਿੰਟਾਂ ਬਾਅਦ ਬੱਸਾਂ ਦੇ ਹਾਰਨ ਵੱਜਦੇ ਹਨ, ਜਿਸ ਕਰ ਕੇ ਗਾਹਕਾਂ ਨਾਲ ਗੱਲ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ¢ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ ਸਗੋਂ ਹਾਦਸਿਆਂ ਦਾ ਕਾਰਨ ਵੀ ਬਣ ਸਕਦੀ ਹੈ¢ ਭਾਵੇਂ ਟਰੈਫ਼ਿਕ ਪੁਲਿਸ ਵਾਹਨ ਚਾਲਕਾਂ ਨੂੰ ਸਮੇਂ-ਸਮੇਂ 'ਤੇ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਉਣ ਦੇ ਨਾਲ ਹੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਵੀ ਹਦਾਇਤਾਂ ਜਾਰੀ ਕਰਦੀ ਹੈ ਪਰ ਲੋਕ ਫਿਰ ਵੀ ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ | ਸ਼ਹਿਰੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਕਾਰਜਕਾਲ ਦੇ ਆਖਰੀ ਵਰ੍ਹੇ ਤਾਂ ਲੋਕ ਭਲਾਈ ਸਕੀਮਾਂ ਦੀ ਰਾਸ਼ੀ ਜਾਰੀ ਕਰੇ 'ਆਪ' ਸਰਕਾਰ-ਗੁਰਬਾਜ਼ ਸਿੰਘ ਸਿੱਧੂ <br/> ਅਗਲੀ ਖ਼ਬਰ ਸਿਵਲ ਸਰਜਨ ਵਲੋਂ ਬੁਢਲਾਡਾ ਦੇ ਆਮ ਆਦਮੀ ਕਲੀਨਿਕ ਦਾ ਦÏਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।