23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਖੁਸ਼ਬਾਜ਼ ਜਟਾਣਾ ਨੇ ਕੀਤਾ ਹਲਕੇ ਦਾ ਦੌਰਾ, ਜਨਤਕ ਪ੍ਰੋਗਰਾਮਾਂ 'ਚ ਭਰੀ ਹਾਜ਼ਰੀ

ਅਜੀਤ ਡੈਸਕ 16-02-2026
ਤਲਵੰਡੀ ਸਾਬੋ, 15 ਫਰਵਰੀ (ਰਣਜੀਤ ਸਿੰਘ ਰਾਜੂ)- ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰੀ ਤੇ ਲੋਕ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਦੇ ਜਲਦ ਹੱਲ ਦਾ ਯਕੀਨ ਦਿਵਾਇਆ, ਉੱਥੇ ਜਨਤਕ ਸਮਾਗਮਾਂ 'ਚ ਵੀ ਸ਼ਮੂਲੀਅਤ ਕੀਤੀ | ਟੀਮ ਜਟਾਣਾ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਪਿੰਡਾਂ ਦੇ ਦੌਰੇ ਸਮੇਂ ਖੁਸ਼ਬਾਜ਼ ਸਿੰਘ ਜਟਾਣਾ ਨੇ ਪਿੰਡ ਮਾਹੀਨੰਗਲ ਦੇ ਡੇਰਾ ਬਾਬਾ ਗੋਪਾਲ ਦਾਸ ਵਿਖੇ ਕਰਵਾਏ ਧਾਰਮਿਕ ਸਮਾਗਮ 'ਚ ਹਾਜ਼ਰੀ ਭਰਦਿਆਂ ਸੰਤਾਂ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਹਾਸਿਲ ਕੀਤਾ, ਉੱਥੇ ਸਮਾਗਮ ਦੌਰਾਨ ਪਿੰਡ ਦੇ ਨੌਜਵਾਨਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਖ਼ੂਨਦਾਨ ਕੈਂਪ 'ਚ ਸ਼ਮੂਲੀਅਤ ਕਰਦਿਆਂ ਖ਼ੂਨਦਾਨੀਆਂ ਦਾ ਉਤਸ਼ਾਹ ਵਧਾਇਆ | ਖ਼ੂਨਦਾਨ ਕੈਂਪ ਦੇ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆਂ ਜਟਾਣਾ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਮਹਾਨ ਦਾਨ ਹੈ, ਜਿਸ ਨਾਲ ਮਨੁੱਖੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ 'ਚ ਧਾਰਮਿਕ ਸਮਾਗਮਾਂ ਸਮੇਂ ਅਜਿਹੇ ਕੈਂਪ ਲਗਾਏ ਜਾਣੇ ਸਮੇਂ ਦੀ ਲੋੜ ਬਣ ਚੁੱਕੇ ਹਨ | ਜਟਾਣਾ ਦੇ ਦੌਰੇ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਕੋਲ ਸਰਕਾਰੇ ਦਰਬਾਰੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਉਠਾਈਆਂ ਜਿਨ੍ਹਾਂ ਦੇ ਜਲਦ ਹੱਲ ਦਾ ਜਟਾਣਾ ਨੇ ਯਕੀਨ ਦਿਵਾਇਆ | ਜਟਾਣਾ ਨਾਲ ਇਸ ਮੌਕੇ ਹਰਬੰਸ ਸਿੰਘ ਸਾਬਕਾ ਕਾ. ਪ੍ਰਧਾਨ ਨਗਰ ਕੌਂਸਲ, ਦਵਿੰਦਰ ਸਿੰਘ ਸੂਬਾ ਕੌਂਸਲਰ ਤਲਵੰਡੀ ਸਾਬੋ, ਜਸਕਰਨ ਸਿੰਘ ਗੁਰੂਸਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਅੰਮਿ੍ਤਪਾਲ ਸਿੰਘ ਗਹਿਲੇਵਾਲਾ, ਦਿਲਪ੍ਰੀਤ ਸਿੰਘ ਜਗਾ ਸਾਬਕਾ ਬਲਾਕ ਪ੍ਰਧਾਨ, ਜਗਤਾਰ ਸਿੰਘ ਨੰਗਲਾ, ਬਲਵਿੰਦਰ ਸਿੰਘ ਸੀਂਗੋ ਬਲਾਕ ਪ੍ਰਧਾਨ ਕਿਸਾਨ ਸੈੱਲ, ਬਲਕਰਨ ਸਿੰਘ ਬੱਬੂ ਸਾਬਕਾ ਕੌਂਸਲਰ, ਘੁੱਕਰ ਸਿੰਘ ਆਦਿ ਆਗੂ ਮੌਜੂਦ ਦਿਖਾਈ ਦਿੱਤੇ |
ਪਿਛਲੀ ਖ਼ਬਰ ਅਧਿਆਤਮਕ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਕੋਟਸ਼ਮੀਰ ਦੇ ਬਿੰਦਰ ਨੇ ਕੰਬਾਈਨ ਦਾ 2 ਕੁਇੰਟਲ ਭਾਰਾ ਟਾਇਰ ਚੁੱਕ ਕੇ ਕਰਵਾਈ ਬੱਲੇ-ਬੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।