ਮਾਨਸਾ, 17 ਫਰਵਰੀ (ਰਾਵਿੰਦਰ ਸਿੰਘ ਰਵੀ)- ਖ਼ਾਲਸਾ ਹਾਈ ਸਕੂਲ ਦੇ ਖੇਡ ਮੈਦਾਨ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਕਿ੍ਕਟ ਖੇਡ ਸਟੇਡੀਅਮ ਜ਼ਿਲੇ੍ਹ ਦੇ ਖਿਡਾਰੀਆਂ ਲਈ ਵਰਦਾਨ ਹੈ | ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਬੀਤੀ ਦੇਰ ਸ਼ਾਮ ਕਿ੍ਕਟ ਮੈਚ ਦੀ ਸ਼ੁਰੂਆਤ ਕਰਨ ਮੌਕੇ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਗਿਣੇ-ਚੁਣੇ ਕਿ੍ਕਟ ਮੈਦਾਨਾਂ 'ਚੋਂ ਇੱਕ ਹੈ, ਜਿੱਥੇ ਅਭਿਆਸ ਕਰ ਕੇ ਖਿਡਾਰੀ ਆਪਣੀ ਖੇਡ ਪ੍ਰਤਿਭਾ 'ਚ ਨਿਖਾਰ ਲਿਆ ਸਕਦੇ ਹਨ | ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਖੇਡ ਦੇ ਪ੍ਰੇਮੀ ਹਨ ਅਤੇ ਉਹ ਇਸ ਮੈਦਾਨ 'ਚ ਖੇਡਣ ਦੀ ਇੱਛਾ ਵੀ ਰੱਖਦੇ ਹਨ | ਉਨ੍ਹਾਂ ਖਿਡਾਰੀਆਂ ਲਈ ਬਣਾਈਆਂ ਗਈਆਂ ਨੈੱਟ ਪ੍ਰੈਕਟਿਸ ਥਾਵਾਂ ਅਤੇ ਹੋਰ ਸੁਵਿਧਾਵਾਂ ਦਾ ਵੀ ਜਾਇਜ਼ਾ ਲਿਆ | ਦੇਰ ਰਾਤ ਤੱਕ ਪਟਿਆਲਾ ਸ਼ਾਹੀ ਅਤੇ ਦਿੱਲੀ ਚੈਲੇਂਜਰ ਕਿ੍ਕਟ ਕਲੱਬ ਵਿਚਕਾਰ ਖੇਡੇ ਮੈਚ ਪਟਿਆਲਾ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ | ਖਿਡਾਰੀ ਅੰਕਿਤ ਚੌਧਰੀ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਕਰ ਕੇ ਮੈਨ ਆਫ਼ ਦਾ ਮੈਚ ਐਲਾਨਿਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਜਤਿੰਦਰ ਕੁਮਾਰ ਆਗਰਾ, ਸਹਿਜਪ੍ਰੀਤ ਸਿੰਘ, ਜਗਮੋਹਨ ਸਿੰਘ ਧਾਲੀਵਾਲ, ਵਿਨੇਪਾਲ ਸਿੰਘ ਗਿੱਲ, ਰਾਜਪ੍ਰੀਤ ਸਿੰਘ ਝੱਬਰ, ਗੁਰਪ੍ਰੀਤ ਸਿੰਘ ਮੋਨੀ, ਮਨੁ ਸ਼ਰਮਾ, ਕੇਵਲ ਸ਼ਰਮਾ, ਗੁਰਪ੍ਰੀਤ ਸਿੰਘ ਬੱਬੂ, ਰਮਨਦੀਪ ਸਿੰਘ, ਦਲਬੀਰ ਸਿੰਘ ਬਿੱਟੂ ਅਤੇ ਮਨਪ੍ਰੀਤ ਸਿੰਘ ਪਟਵਾਰੀ ਆਦਿ ਹਾਜ਼ਰ ਸਨ |
ਮਾਨਸਾ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਕਿ੍ਕਟ ਸਟੇਡੀਅਮ ਜ਼ਿਲੇ੍ਹ ਦੇ ਖਿਡਾਰੀਆਂ ਲਈ ਵਰਦਾਨ- ਮੀਤ ਹੇਅਰ
ਅਜੀਤ ਡੈਸਕ
18-02-2026