ਮਾਨਸਾ, 17 ਫਰਵਰੀ (ਮੋਹਿਤ ਬਾਂਸਲ)- ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਕਚਹਿਰੀ ਰੋਡ 'ਤੇ ਮੰਦਰ ਤੋਂ ਅੱਗੇ ਵਾਲੀ ਗਲੀ 'ਚ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਰ ਕੇ ਲੋਕ ਪ੍ਰੇਸ਼ਾਨ ਹਨ | ਇਹ ਪਾਣੀ ਇਸ ਕਦਰ ਫੈਲ ਗਿਆ ਹੈ ਕਿ ਮੁੱਖ ਸੜਕ 'ਤੇ ਪਿਛਲੇ ਮਹੀਨੇ ਤੋਂ ਆ ਖੜ੍ਹਦਾ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸੀਵਰੇਜ ਵਿਭਾਗ ਦੇ ਕਰਮਚਾਰੀ ਇੱਥੋਂ ਦੀ ਅਕਸਰ ਲੰਘਦੇ ਹਨ ਪਰ ਇਹ ਮਸਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਆਇਆ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਬੰਦ ਪਿਆ ਸੀਵਰੇਜ ਨਹੀਂ ਖੁਲ੍ਹਾਉਂਦਾ ਬਲਕਿ ਲੱਖਾਂ ਰੁਪਏ ਦੀ ਸੜਕ ਤੋੜ ਦੇਵੇਗਾ |