ਮਾਨਸਾ, 29 ਮਾਰਚ (ਸੱਭਿ.ਪ੍ਰਤੀ)-ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਦੇ ਮੈਂਬਰਾਂ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਗਊਆਂ ਦੇ ਇਲਾਜ ਲਈ ਬਣਾਏ ਜਾ ਰਹੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ | ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਕਾਰਜ ਲਈ ਪੰਜਾਬ ਸਰਕਾਰ ਵਲੋਂ ਆਰਥਿਕ ਮਦਦ ਦਿਵਾਉਣਗੇ | ਇਸ ਮੌਕੇ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ, ਮਾ. ਹਾਕਮ ਚੰਦ, ਅਸ਼ੋਕ ਚਾਂਦਪੁਰੀਆ, ਮੁਨੀਸ਼ ਕੁਮਾਰ ਬੱਬੂ, ਪ੍ਰੋ. ਅਵਿਨਾਸ਼ ਕੁਮਾਰ, ਈਸ਼ਵਰ ਚੰਦ ਗੋਇਲ, ਸੁਭਾਸ਼ ਕੁਮਾਰ ਅੱਕਾਂਵਾਲੀ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ |