ਬੁਢਲਾਡਾ, 29 ਮਾਰਚ (ਸਵਰਨ ਸਿੰਘ ਰਾਹੀ)-ਇੱਥੇ ਅਗਰਵਾਲ ਵੈੱਲਫੇਅਰ ਸਭਾ ਦੀ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਹੋਈ ਚੋਣ 'ਚ ਚਿਰੰਜੀ ਲਾਲ ਜੈਨ ਨੂੰ ਪ੍ਰਧਾਨ, ਓਮ ਪ੍ਰਕਾਸ਼ ਤੇ ਵਿਜੇ ਕੁਮਾਰ ਨੂੰ ਸਰਪ੍ਰਸਤ, ਕੁਲਦੀਪ ਗੋਇਲ ਤੇ ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਇੰਦਰ ਸੈਨ ਸਕੱਤਰ, ਸੁਰੇਸ਼ ਜੈਨ ਸਹਾਇਕ ਸਕੱਤਰ, ਮੁਕੇਸ਼ ਕੁਮਾਰ ਖ਼ਜ਼ਾਨਚੀ, ਪਵਨ ਕੁਮਾਰ ਨੂੰ ਸਹਾਇਕ ਖ਼ਜ਼ਾਨਚੀ ਤੋਂ ਇਲਾਵਾ ਰਾਕੇਸ਼ ਜੈਨ, ਅਮਿਤ ਜਿੰਦਲ ਤੇ ਸੁਭਾਸ਼ ਚੰਦ ਨੂੰ ਪੈੱ੍ਰਸ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ | ਨਵੀਂ ਚੁਣੀ ਗਈ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਭਾ ਦੇ ਮੂਲ ਉਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਸਮਾਜਿਕ, ਧਾਰਮਿਕ, ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੇ ਨਾਲ ਹੀ ਲੋੜਵੰਦ ਵਰਗ ਦੀ ਸਹਾਇਤਾ, ਸਿੱਖਿਆ ਦੇ ਪ੍ਰਚਾਰ ਅਤੇ ਸਿਹਤ ਸਬੰਧੀ ਸੇਵਾਵਾਂ 'ਚ ਵਾਧਾ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ | ਮੀਟਿੰਗ 'ਚ ਸਭਾ ਦੇ ਭਵਿੱਖੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ 'ਚ ਸਮਾਜਿਕ ਸੇਵਾ ਕੈਂਪ, ਧਾਰਮਿਕ ਸਮਾਗਮ ਅਤੇ ਨੌਜਵਾਨਾਂ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲਿਆਂ ਦੀ ਯੋਜਨਾ ਬਣਾਈ ਗਈ |
ਚਿਰੰਜੀ ਲਾਲ ਜੈਨ ਅਗਰਵਾਲ ਵੈੱਲਫੇਅਰ ਸਭਾ ਦੇ ਪ੍ਰਧਾਨ ਬਣੇ <br/>
ਅਜੀਤ ਡੈਸਕ
30-03-2026