09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਮਸ਼ੇਰ ਸਿੰਘ ਸਰਾਓ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 12-04-2026
ਮਾਨਸਾ, 11 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸਮਸ਼ੇਰ ਸਿੰਘ ਸਰਾਓ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਚੁਣੇ ਗਏ ਹਨ | ਇੱਥੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਵਿਖੇ ਐਸੋਸੀਏਸ਼ਨ ਦੀ ਇਕੱਤਰਤਾ ਮੌਕੇ ਬਿੱਕਰ ਸਿੰਘ ਮੰਘਾਣੀਆਂ ਨੇ ਆਪਣੇ ਪਿਛਲੇ 2 ਵਰਿ੍ਹਆਂ ਦੇ ਪ੍ਰਧਾਨਗੀ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਇਸ ਉਪਰੰਤ ਸ਼ਮਿੰਦਰ ਸਿੰਘ ਸਿੱਧੂ, ਦਰਸ਼ਨ ਜੋਗਾ ਤੇ ਬਲਵੀਰ ਸਿੰਘ ਚਹਿਲ 'ਤੇ ਆਧਾਰਿਤ ਚੋਣ ਕਮੇਟੀ ਦੀ ਅਗਵਾਈ 'ਚ ਸ: ਸਰਾਓ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ | ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਉਹ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਗੇ ਅਤੇ ਸੀਨੀਅਰ ਸਿਟੀਜਨਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਬਲਵਿੰਦਰ ਬਾਂਸਲ ਚੇਅਰਮੈਨ, ਮਿੱਠੂ ਰਾਮ ਅਰੋੜਾ, ਲਖਵਿੰਦਰ ਸਿੰਘ ਮੂਸਾ, ਪਰਮਜੀਤ ਕੌਰ ਮਾਨਸਾ, ਦਰਸ਼ਨ ਸਿੰਘ ਸੰਗਰ, ਸੇਠੀ ਸਿੰਘ ਸਰਾਂ, ਬਾਦਸ਼ਾਹ ਸਿੰਘ, ਗੁਰਦੇਵ ਸਿੰਘ ਘੁਮਾਣ, ਬਲਜੀਤ ਸਿੰਘ ਬਰਾੜ, ਲੀਲਾ ਸਿੰਘ ਪਟਵਾਰੀ, ਕੇ. ਕੇ. ਸਿੰਗਲਾ, ਰੁਲਦੂ ਰਾਮ ਨੰਦਗੜ੍ਹੀਆ, ਜਗਸੀਰ ਸਿੰਘ, ਮਨਜੀਤ ਸਿੰਘ, ਐਚ. ਆਰ. ਮੋਫਰ, ਸ਼ਾਮ ਲਾਲ ਗੋਇਲ, ਮੇਜਰ ਸਿੰਘ ਗਿੱਲ, ਰਾਮ ਕਿਸ਼ਨ ਚੁੱਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਲਵਾ ਕਾਲਜ ਸਰਦੂਲੇਵਾਲਾ ਦੀ ਮਨਪ੍ਰੀਤ ਕੌਰ ਸੋਨ ਤਗਮੇ ਨਾਲ ਸਨਮਾਨਿਤ ਅਗਲੀ ਖ਼ਬਰ ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਦਾ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।