10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗ੍ਰਾਹਕ ਬਣ ਕੇ ਆਏ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ

ਅਜੀਤ ਡੈਸਕ 12-04-2026
ਬਰੇਟਾ, 11 ਅਪ੍ਰੈਲ (ਪਾਲ ਸਿੰਘ ਮੰਡੇਰ)-ਸਥਾਨਕ ਸ਼ਹਿਰ ਵਿਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਜਿਸ ਨੂੰ ਲੈ ਕੇ ਮੰਡੀ ਵਾਸੀਆਂ ਵਿਚ ਖ਼ੌਫ਼ ਪਾਇਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ 3 ਨੌਜਵਾਨਾਂ ਨੇ 7 ਦੁਕਾਨਾਂ ਦੇ ਤਾਲੇ ਤੋੜ ਕੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਸੀ | ਅੱਜ ਫਿਰ ਬਰੇਟਾ ਦੀ ਕਰਿਆਨੇ ਦੀ ਦੁਕਾਨ 'ਤੇ ਲੁਟੇਰੇ ਨਗਦੀ ਲੁੱਟ ਕੇ ਰਫੂਚੱਕਰ ਹੋ ਗਏ | ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੀ ਅਨਾਜ ਮੰਡੀ ਵਿਚ ਇਕ ਕਰਿਆਨੇ ਦੀ ਦੁਕਾਨ ਤੋਂ ਲੁਟੇਰਿਆਂ ਵਲੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟੀ ਗਈ ਹੈ | ਪੀੜਤ ਦੁਕਾਨਦਾਰ ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਦੁਪਹਿਰ ਤੋਂ ਬਾਅਦ ਦੋ ਨੌਜਵਾਨ ਮੋਟਰਸਾਈਕਲ ਤੇ ਦੁਕਾਨ ਤੇ ਆਏ | ਜਿਨ੍ਹਾਂ ਨੇ ਉਸ ਤੋਂ ਇੱਕ ਮਸਾਲੇ ਦੀ ਡੱਬੀ ਮੰਗੀ ਅਤੇ ਫਿਰ ਗੁੜ ਮੰਗਿਆ | ਜਦ ਉਹ ਉਨ੍ਹਾਂ ਨੂੰ ਗੁੜ ਪਾਉਣ ਲੱਗਾ ਤਾਂ ਉਨ੍ਹਾਂ ਨੇ ਗੱਲੇ ਕੋਲ ਪਈ ਇੱਕ ਪੈਸਿਆਂ ਵਾਲੀ ਡੱਬੀ ਚੁੱਕ ਲਈ ਅਤੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ | ਰੌਲਾ ਪਾਉਣ ਤੱਕ ਉਹ ਰਫੂਚੱਕਰ ਹੋ ਚੁੱਕੇ ਸਨ | ਪੀੜਤ ਦੁਕਾਨਦਾਰ ਨੇ ਦੱਸਿਆ ਕਿ ਡੱਬੀ 'ਚ 8 ਹਜ਼ਾਰ ਦੇ ਕਰੀਬ ਰੁਪਏ ਸਨ | ਦੂਜੇ ਪਾਸੇ ਇਸ ਮਾਮਲੇ ਚ ਥਾਣਾ ਮੁਖੀ ਬਰੇਟਾ ਮੇਲਾ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਜੁੱਟ ਗਈ ਹੈ | ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ 8ਵੀਂ ਜਮਾਤ 'ਚ ਬੁਢਲਾਡਾ ਦੀ ਹਰਮਨ ਕੌਰ ਨੇ ਲਹਿਰਾਇਆ ਕਾਮਯਾਬੀ ਦਾ ਝੰਡਾ ਅਗਲੀ ਖ਼ਬਰ ਲੇਬਰ ਸੈੱਡ ਬਣਾਉਣ ਤੇ ਘੱਟ ਦਿਹਾੜੀ ਨੂੰ ਲੈ ਕੇ ਉਸਾਰੀ ਮਜ਼ਦੂਰਾਂ ਵਲੋਂ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।