11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖ਼ਰੀਦ ਕੇਂਦਰਾਂ 'ਤੇ ਕਣਕ ਦੀ ਆਮਦ ਤੇਜ਼ ਪਰ ਹਾਲੇ ਖ਼ਰੀਦ ਨਹੀਂ ਹੋਈ ਸ਼ੁਰੂ

ਅਜੀਤ ਡੈਸਕ 12-04-2026

ਭੀਖੀ, 11 ਅਪ੍ਰੈਲ (ਬਲਕਾਰ ਸਿੰਘ ਸਹੋਤਾ)-ਬੇਸ਼ੱਕ ਸਲ੍ਹਾਬੇ ਮੌਸਮ ਕਾਰਨ ਕਣਕ ਦੀ ਕਟਾਈ ਵਿਚ ਕੁਝ ਦੇਰੀ ਹੋਣ ਦੇ ਬਾਵਜੂਦ ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ ਖ਼ਰੀਦ ਕੇਂਦਰਾਂ 'ਤੇ ਕਣਕ ਦੀ ਆਮਦ ਤੇਜ਼ ਹੈ ਅਤੇ ਮੁੱਖ ਯਾਰਡ ਭੀਖੀ ਵਿਖੇ ਤਕਰੀਬਨ ਸਾਰੇ ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਕਣਕ ਦੀ ਆਮਦ ਹੋਈ ਹੈ ਪ੍ਰੰਤੂ ਕੁਝ ਪ੍ਰਸ਼ਾਸਕੀ ਕਾਰਨਾਂ ਕਾਰਨ ਕਣਕ ਦੀ ਖ਼ਰੀਦ ਹਾਲੇ ਤੱਕ ਸ਼ੁਰੂ ਨਹੀਂ ਹੋਈ | ਸੰਭਾਵਨਾ ਹੈ ਕਿ ਬੋਲੀ 15 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੋਵੇਗੀ | ਮਾਰਕਿਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ ਨੇ ਦੱਸਿਆ ਕਿ ਕਮੇਟੀ ਪ੍ਰਬੰਧਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਖ਼ਰੀਦ ਸ਼ੁਰੂ ਕਰਵਾਉਣ ਲਈ ਖ਼ਰੀਦ ਏਜੰਸੀਆਂ ਨਾਲ ਰਾਬਤਾ ਕਾਇਮ ਹੈ | ਵਿਭਾਗੀ ਸੂਤਰਾਂ ਅਨੁਸਾਰ ਕਣਕ ਦੀ ਗੁਣਵੱਤਾ ਨੂੰ ਲੈ ਕੇ ਕੇਂਦਰ ਅਤੇ ਸੂਬੇ 'ਚ ਪੇਚ ਫਸਿਆ ਹੋਇਆ ਹੈ ਅਤੇ ਕੇਂਦਰੀ ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਕਣਕ ਦੀ ਗੁਣਵੱਤਾ ਚੈੱਕ ਕਰਨ ਲਈ ਟੀਮ ਦਾ ਵਿਸ਼ੇਸ਼ ਗਠਨ ਕੀਤਾ ਗਿਆ ਹੈ ਅਤੇ ਉਸ ਟੀਮ ਦੀ ਕਾਰਵਾਈ ਦੇ ਉਪਰੰਤ ਹੀ ਵਿਧੀਵਤ ਰੂਪ 'ਚ ਖ਼ਰੀਦ ਸ਼ੁਰੂ ਹੋਵੇਗੀ | ਤਦ ਤੱਕ ਕਿਸਾਨਾਂ ਨੂੰ ਮੰਡੀ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਮੀਦ ਹੈ ਕਿ ਗਠਿਤ ਟੀਮ ਦੀ ਮੀਟਿੰਗ ਉਪਰੰਤ ਕਾਰਵਾਈ ਸ਼ੁਰੂ ਹੋ ਸਕਦੀ ਹੈ | ਇਸ ਮੌਕੇ ਸਕੱਤਰ ਗੁਰਵਿੰਦਰ ਸਿੰਘ, ਲੇਖਾਕਾਰ ਪ੍ਰੀਤੀ ਰਾਣੀ, ਜਗਤਾਰ ਸਿੰਘ ਸੋਹੀ, ਵਿਨੋਦ ਸਿੰਗਲਾ, ਗੁਰਵਿੰਦਰ ਸ਼ਰਮਾ, ਬਿਕਰਮਜੀਤ ਸਿੰਘ, ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਜਸਪ੍ਰੀਤ ਸਿੰਘ, ਮੰਗਤ ਰਾਏ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੰਗਹੀਣਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਅਗਲੀ ਖ਼ਬਰ ਵਿਧਾਇਕ ਨੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਦਾ ਕਾਰਜ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।