24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਕਾਲੀ ਦਲ ਦੀਆਂ ਰੈਲੀਆਂ 'ਚ ਲੋਕਾਂ ਦੀ ਭਰਵੀਂ ਸ਼ਮੂਲੀਅਤ, ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਵਿਚ ਜਤਾ ਰਹੇ ਨੇ ਵਿਸ਼ਵਾਸ-ਰਾਜਵੰਤ ਸਿੰਘ ਕੋਟਭਾਰਾ

ਅਜੀਤ ਡੈਸਕ 13-04-2026
ਮੌੜ ਮੰਡੀ, 12 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਅਕਾਲੀ ਦਲ ਦੀਆਂ ਰੈਲੀਆਂ ਵਿਚ ਲੋਕਾਂ ਦਾ ਭਾਰੀ ਇਕੱਠ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬਠਿੰਡਾ ਐਸ.ਸੀ ਵਿੰਗ ਦੇ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੂਰੇ ਪੰਜਾਬ ਵਿਚ ਪਹਿਲੇ ਗੇੜ ਦੀਆਂ ਜੋ 40 ਰੈਲੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਰੈਲੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਆਪਣੀ ਖੇਤਰੀ ਪਾਰਟੀ ਮੰਨਦੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਦਿੱਲੀ ਦੀਆਂ ਪਾਰਟੀਆਂ ਲੋਕਾਂ ਨੂੰ ਝੂਠੇ ਸਬਜ਼ ਬਾਗ ਦਿਖਾ ਕੇ ਠੱਗਣ ਵਿਚ ਕਾਮਯਾਬ ਹੋ ਗਈਆਂ ਹਨ, ਪਰ ਪੰਜਾਬ ਦਾ ਦਰਦ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਸਮਝ ਸਕਦਾ ਹੈ | ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ | ਆਜ਼ਾਦੀ ਤੋਂ ਬਾਅਦ ਜੇਕਰ ਕਿਸੇ ਸਰਕਾਰ ਵਿਚ ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਉਹ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਹੀ ਹੋਇਆ ਹੈ | ਆਮ ਆਦਮੀ ਪਾਰਟੀ ਦੇ ਝੂਠੇ ਬਦਲਾਅ ਨੂੰ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਅਤੇ 2027 ਦੀਆਂ ਚੋਣਾਂ ਵਿਚ ਇਸ ਪਾਰਟੀ ਦਾ ਬੋਰੀਆਂ ਬਿਸਤਰ ਗੋਲ ਕਰ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਹਰਭਜਨ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕਾਕਾ, ਅੰਮਿ੍ਤਪਾਲ ਸਿੰਘ ਹਨੀ, ਸ਼ਿੰਦਰਪਾਲ ਸਿੰਘ ਮਾਹਲ, ਜਗਸੀਰ ਸਿੰਘ ਬੁਰਜ, ਚਰਨਜੀਤ ਸਿੰਘ ਥੰਮਣਗੜ੍ਹ, ਜਸਪਾਲ ਸਿੰਘ ਕੋਟਭਾਰਾ, ਹਰਜਸ ਸਿੰਘ ਘਸੋਖਾਨਾ, ਮਨਦੀਪ ਸਿੰਘ ਚਨਾਰਥਲ, ਜਗਸੀਰ ਸ਼ਰਮਾ ਕੋਟਲੀ, ਨਵਦੀਪ ਸਿੰਘ ਬਾਬੇਕਾ, ਜਗਵਿੰਦਰ ਸਿੰਘ ਕੁੱਬੇ, ਪੁਸ਼ਵਿੰਦਰ ਸਿੰਘ ਕੁੱਬੇ, ਸੁਰਜੀਤ ਸਿੰਘ ਮਾਨਸਾ ਕਲਾਂ, ਗੁਰਮੇਲ ਸਿੰਘ ਮਾਈਸਰਖਾਨਾ, ਰੂਪ ਸਿੰਘ, ਰਾਣਾ ਸਿੰਘ ਘਸੋਖਾਨਾ, ਗੁਰਵਿੰਦਰ ਸਿੰਘ ਕੋਟਭਾਰਾ, ਬਲਦੇਵ ਸਿੰਘ ਕੋਟਭਾਰਾ, ਬਿੱਕਰ ਸਿੰਘ ਕੋਟਭਾਰਾ, ਗੋਰਾ ਸਿੰਘ ਭੂੰਦੜ, ਸੁਖਵੀਰ ਸਿੰਘ ਭੂੰਦੜ, ਸਾਧੂ ਸਿੰਘ ਭੂੰਦੜ, ਉੱਦਮ ਸਿੰਘ ਕੁੱਤੀਵਾਲ, ਜੋਗਿੰਦਰ ਸਿੰਘ ਜੋਧਪੁਰ, ਕੁਲਦੀਪ ਸਿੰਘ ਮਾਨਸਾ ਕਲਾਂ, ਬਲਜੀਤ ਸਿੰਘ ਸੰਦੋਹਾ, ਹਰਬੰਸ ਸਿੰਘ ਸੰਦੋਹਾ, ਮਨਦੀਪ ਸਿੰਘ ਸੰਦੋਹਾ, ਨਿਰਮਲ ਸਿੰਘ ਕਮਾਲੂ, ਅਵਤਾਰ ਸਿੰਘ ਨੰਬਰਦਾਰ ਕੁੱਤੀਵਾਲ, ਸੁਖਜਿੰਦਰ ਸਿੰਘ ਸੁੱਖੀ ਘੁੰਮਣ, ਜਗਰੂਪ ਸਿੰਘ ਸਾਬਕਾ ਸਰਪੰਚ, ਜੁਗਰਾਜ ਸਿੰਘ ਘੁੰਮਣ, ਕੇਵਲ ਸਿੰਘ ਮਾਨਸਾ ਕਲਾਂ, ਕੁਲਵਿੰਦਰ ਸਿੰਘ ਲਾਡੀ, ਬੂਟਾ ਸਿੰਘ ਪ੍ਰਧਾਨ ਤੋਂ ਇਲਾਵਾ ਹੋਰ ਅਕਾਲੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਵਿਵਾਦਾਂ ਦੇ ਘੇਰੇ 'ਚ ਆਈ ਸਥਾਨਕ ਗੈਸ ਏਜੰਸੀ ਦੀ ਜਾਂਚ ਈ.ਡੀ. ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਰਵਾਏ ਜਾਣ ਦੀ ਕੀਤੀ ਮੰਗ... ਅਗਲੀ ਖ਼ਬਰ ਕਿਸਾਨ ਕਰਜ਼ਾ ਹੱਦ ਵਧਾਉਣ ਦੇ ਫ਼ੈਸਲੇ ਨੂੰ ਸਹਿਕਾਰੀ ਬੈਂਕਾਂ 'ਚ ਇੰਨ-ਬਿੰਨ ਲਾਗੂ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।