ਮਾਨਸਾ, 29 ਅਪ੍ਰੈਲ (ਵਿ.ਪ੍ਰਤੀ.)- ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਹੈਪੀ ਸਿੰਘ ਵਾਸੀ ਬੁਢਲਾਡਾ ਤੋਂ 4 ਗ੍ਰਾਮ ਚਿੱਟਾ, ਥਾਣਾ ਸਰਦੂਲਗੜ੍ਹ ਪੁਲਿਸ ਨੇ ਦਿਲਬਾਗ ਸਿੰਘ ਵਾਸੀ ਸੰਘਾ ਕੋਲੋਂ 9 ਗ੍ਰਾਮ, ਥਾਣਾ ਝੁਨੀਰ ਪੁਲਿਸ ਨੇ ਪਿੰਡ ਭੰਮੇ ਕਲਾਂ ਨਜ਼ਦੀਕ ਰਾਜੇਸ਼ ਕੁਮਾਰ ਵਾਸੀ ਹੀਰਕੇ ਤੋਂ 4 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |