ਬਰੇਟਾ, 30 ਅਪ੍ਰੈਲ (ਜੀਵਨ ਸ਼ਰਮਾ)- ਪਿਛਲੇ ਦਿਨੀਂ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (ਇੰਡੀਆ) ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਕਰਵਾਈ 9ਵੀਂ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਦੇ 5 ਵਿਦਿਆਰਥੀ ਗੁਰਜੋਤ ਸਿੰਘ, ਅਪਰਿੰਦਰ ਕੌਰ ਤੇ ਸੁਖਮਨਪ੍ਰੀਤ ਕੌਰ ਅੱਠਵੀਂ, ਰਿਵਾਸ਼ ਛੇਵੀਂ ਅਤੇ ਦਿਲਜੀਤ ਕੌਰ ਨੌਵੀਂ ਨੇ ਵਧੀਆਂ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮੇ ਹਾਸਲ ਕੀਤੇ ਹਨ | ਜ਼ਿਕਰਯੋਗ ਹੈ ਕਿ ਉਕਤ ਵਿਦਿਆਰਥੀਆਂ ਦੀ ਚੋਣ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਵੀ ਹੋਈ ਹੈ | ਸਕੂਲ ਪਹੁੰਚਣ 'ਤੇ ਚੇਅਰਮੈਨ ਰਾਮਪਾਲ ਸਿੰਘ ਸੇਖੋਂ, ਪਿ੍ੰਸੀਪਲ ਭਾਰਤ ਦੀਪ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ |