05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦਾ ਰੈਨੇਸਾਂ ਸਕੂਲ ਮਾਨਸਾ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 01-05-2026
ਮਾਨਸਾ, 30 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਆਈ.ਸੀ.ਐੱਸ.ਈ ਤੇ ਆਈ.ਐੱਸ. ਸੀ. ਵਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ 'ਚੋਂ ਸਥਾਨਕ 'ਦਾ ਰੈਨੇਸਾਂ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ | ਦਸਵੀਂ ਜਮਾਤ 'ਚੋਂ ਅਵਨੀਤ ਕੌਰ ਨੇ 98.6 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪ੍ਰਾਚੀ ਨੇ 95.2 ਫ਼ੀਸਦੀ ਅੰਕ ਹਾਸਲ ਕਰ ਕੇ ਦੂਜਾ ਤੇ ਗੁਰਜੋਤ ਸਿੰਘ ਚਹਿਲ ਨੇ 94.2 ਪ੍ਰਤੀਸ਼ਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਬਾਰ੍ਹਵੀਂ ਆਰਟਸ ਗਰੁੱਪ 'ਚੋਂ ਹਰਸਿਮਰਨ ਕੌਰ ਨੇ 96, ਪਾਇਲਦੀਪ ਕੌਰ ਨੇ 93 ਤੇ ਪੁਸ਼ਪਿੰਦਰ ਕੌਰ ਨੇ 92.75, ਕਾਮਰਸ 'ਚੋਂ ਮਨਦੀਪ ਕੌਰ ਨੇ 91.5, ਟਿੰਮਪ੍ਰੀਤ ਕੌਰ ਨੇ 89, ਅੰਮਿ੍ਤਪਾਲ ਕੌਰ ਨੇ 88, ਮੈਡੀਕਲ ਵਿਚੋਂ ਮੋਨਿਕਾ ਨੇ 92, ਰਮਨਪ੍ਰੀਤ ਕੌਰ ਨੇ 90.75, ਜਗਤਾਰ ਸਿੰਘ ਨੇ 89.5, ਨਾਨ- ਮੈਡੀਕਲ ਵਿਚੋਂ ਗਗਨਜੋਤ ਕੌਰ ਨੇ 93.75, ਰਜਿੰਦਰ ਸਿੰਘ ਨੇ 93.5 ਹਰਮੀਤ ਸਿੰਘ ਨੇ 91.5 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸੰਸਥਾ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਕੂਲ 'ਚ ਪੜ੍ਹਾਈ ਦੇ ਨਾਲ ਨਾਲ ਸਹਿ ਗਤੀਵਿਧੀਆਂ ਕਰਵਾ ਕੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ |
ਪਿਛਲੀ ਖ਼ਬਰ ਕੁਲਵੰਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ <br/> ਅਗਲੀ ਖ਼ਬਰ ਡੀ. ਸੀ. ਤੇ ਐੱਸ. ਐੱਸ. ਪੀ. ਵਲੋਂ ਸ਼ਾਮ ਵੇਲੇ ਖੇਤਾਂ ਦਾ ਅਚਨਚੇਤ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।