29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੋਟਫੱਤਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ <br/>

ਅਜੀਤ ਡੈਸਕ 02-05-2026
ਕੋਟਫੱਤਾ, 1 ਮਈ (ਰਣਜੀਤ ਸਿੰਘ ਬੁੱਟਰ): ਲੰਬੀ ਉਡੀਕ ਤੋਂ ਬਾਅਦ ਕੋਟਫੱਤਾ ਦੇ ਢਿੱਲੋਂ ਪਰਿਵਾਰਾਂ ਗੁਰਨਾਮ ਸਿੰਘ ਢਿੱਲੋਂ ਪੁੱਤਰ ਭਰਪੂਰ ਸਿੰਘ ਢਿੱਲੋਂ, ਜਗਰਾਜ ਸਿੰਘ ਢਿੱਲੋਂ ਪੁੱਤਰ ਮਹਿੰਦਰ ਸਿੰਘ ਢਿੱਲੋਂ, ਗੁਰਜੀਤ ਕÏਰ ਵਿਧਵਾ ਹਰਜਿੰਦਰ ਸਿੰਘ ਢਿੱਲੋਂ ਵਲੋਂ ਦਾਨ ਕੀਤੀ ਜ਼ਮੀਨ 'ਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਹੈਲਥ ਸੈਂਟਰ ਕੋਟਫੱਤਾ ਨੂੰ ਮਨਜ਼ੂਰੀ ਦੇ ਦਿੱਤੀ ਗਈ¢ ਨਗਰ ਕੌਂਸਲ ਕੋਟਫੱਤਾ ਦੇ ਸਾਬਕਾ ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਵਲੋਂ ਸਮੂਹ ਕੌਂਸਲਰਾਂ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਅਤੇ ਹੋਰ ਅਹੁਦੇਦਾਰਾਂ ਤੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੋਟਫੱਤਾ ਵਿਖੇ ਦਾਣਾ ਮੰਡੀ ਦੇ ਨਜ਼ਦੀਕ ਸਰਕਾਰੀ ਹਸਪਤਾਲ (ਪ੍ਰਾਇਮਰੀ ਹੈਲਥ ਸੈਂਟਰ) ਦੇ ਕੰਮ ਦੀ ਸ਼ੁਰੂਆਤ ਅਰਦਾਸ ਕਰਕੇ ਕਰਵਾਈ ਗਈ¢ ਇਸ ਹੈਲਥ ਸੈਂਟਰ ਦੀ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਜ਼ਰੂਰਤ ਸੀ¢ ਇਸ ਮੌਕੇ ਇਲਾਕਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦਿਖਾਈ ਦਿੱਤੀ ਅਤੇ ਸਭ ਨੇ ਇਸ ਲੋਕ ਭਲਾਈ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ਲਾਘਾ ਕੀਤੀ¢

ਪਿਛਲੀ ਖ਼ਬਰ ਇਤਿਹਾਸਕ ਨਗਰ 'ਚ ਦੇਹ ਵਪਾਰ ਦੇ ਧੰਦੇ ਦਾ ਪੁਲਿਸ ਵਲੋਂ ਪਰਦਾਫਾਸ਼, <br/> ਅਗਲੀ ਖ਼ਬਰ ਪਿੰਡ ਰਾਮਪੁਰਾ ਵਿਖੇ ਮਈ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।