08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵੱਖ-ਵੱਖ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ <br/>

ਵੱਖ-ਵੱਖ ਜਥੇਬੰਦੀਆਂ ਦੀ ਮਈ ਦਿਵਸ ਮਨਾਏ ਜਾਣ ਦੀ ਤਸਵੀਰ¢ ਤਸਵੀਰ: ਹੇਮੰਤ ਸ਼ਰਮਾ <br/> 03-05-2026
ਰਾਮਪੁਰਾ ਫੂਲ, 2 ਮਈ (ਹੇਮੰਤ ਕੁਮਾਰ ਸ਼ਰਮਾ)- ਵੱਖ-ਵੱਖ ਜਥੇਬੰਦੀਆਂ ਵਲੋਂ ਜੱਸਾ ਮੱਸਾ ਧਰਮਸ਼ਾਲਾ ਪਿੰਡ ਰਾਮਪੁਰਾ ਵਿਖੇ ਸਾਂਝੇ ਤੌਰ 'ਤੇ ਮਈ ਦਿਵਸ ਮਨਾਇਆ ਗਿਆ¢ ਪ੍ਰੋਗਰਾਮ ਦੇ ਸ਼ੁਰੂ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਮਈ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਅਖੀਰ ਵਿਚ ਰਾਮਪੁਰਾ ਸ਼ਹਿ ਵਿਚ ਮਾਰਚ ਕੀਤਾ ਗਿਆ¢ ਇਸ ਮੰਗ ਨੂੰ ਲੈ ਕੇ ਇਕ ਤੋਂ ਚਾਰ ਮਈ 1886 ਵਿਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਲੱਖਾਂ ਮਜ਼ਦੂਰ ਸੜਕਾਂ 'ਤੇ ਆਏ ਪੁਲਿਸ ਨੇ ਗੋਲੀਆਂ ਚਲਾਕੇ ਛੇ ਮਜ਼ਦੂਰ ਸ਼ਹੀਦ ਕਰ ਦਿੱਤੇ ਫਿਰ ਸਰਮਾਏਦਾਰੀ ਵਲੋਂ ਬੰਬ ਧਮਾਕਾ ਕਰਵਾ ਕੇ ਚਾਰ ਮਜ਼ਦੂਰ ਸ਼ਹੀਦ ਕਰ ਦਿੱਤੇ ਅਤੇ ਸੱਤ ਪੁਲਿਸ ਵਾਲੇ ਮਾਰ ਦਿੱਤੇ 4 ਮਜ਼ਦੂਰਾਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਕਈਆਂ ਨੂੰ ਜੇਲ੍ਹ ਅਤੇ ਉਮਰ ਕੈਦ ਦੀ ਸਜਾ ਹੋਈ ਉਸ ਤੋਂ ਬਾਅਦ ਸਰਮਾਏਦਾਰੀ ਨੂੰ ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਅਤੇ 8 ਘੰਟੇ ਕੰਮ ਦੀ ਮੰਗ ਅਤੇ ਹੋਰ ਮੰਗਾਂ ਮੰਨਣੀਆਂ ਪਈਆਂ¢ ਹੁਣ ਕਿਰਤ ਕਾਨੰੂਨਾਂ ਵਿਚ ਸੋਧਾਂ ਕਰਕੇ 4 ਕਿਰਤ ਕੋਡ ਬਣਾ ਕੇ ਮਜ਼ਦੂਰ ਵਿਰੋਧੀ ਅਤੇ ਸਰਮਾਏਦਾਰਾਂ ਕਾਰਪੋਰੇਟਾਂ ਪੱਖੀ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ | ਸਟੇਜ ਦਾ ਸੰਚਾਲਨ ਆਗੂ ਹਰਮੇਸ਼ ਕੁਮਾਰ ਰਾਮਪੁਰਾ ਨੇ ਕੀਤਾ¢ ਬੁਲਾਰਿਆਂ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਫੂਲ, ਰਾਜ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੱਥਾ ਸਿੰਘ ਹਰਪਾਲ ਸਿੰਘ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਜਗਜੀਤ ਸਿੰਘ ਲਹਿਰਾ,ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਕੋਟਲੀ ਜ਼ਿਲ੍ਹਾ ਆਗੂ ਗੁਰਨਾਮ ਸਿੰਘ, ਅਮਰਜੀਤ ਹਨੀ ਵੈਟਰਨਰੀ ਡਾਕਟਰ ਨਿਰੰਜਣ ਸਿੰਘ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਵਤਾਰ ਸਿੰਘ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਡਾਕਟਰ ਜਗਤਾਰ ਸਿੰਘ, ਡੀ.ਟੀ.ਐਫ. ਦੇ ਮਾਸਟਰ ਬੇਅੰਤ ਸਿੰਘ ਫੂਲੇਵਾਲਾ, ਪੱਲੇਦਾਰ ਮਜ਼ਦੂਰ ਯੂਨੀਅਨ ਸੁਖਮੰਦਰ ਸਿੰਘ, ਪਰਮਜੀਤ ਸਿੰਘ, ਟੀ.ਐਸ.ਯੂ. ਦੇ ਪਰਵਿੰਦਰ ਸਿੰਘ ਬਿੱਟੂ, ਪੈਨਸ਼ਨਰ ਆਗੂ ਹਰਭਜਨ ਸਿੰਘ, ਰਿਟਾਇਰਡ ਮੁਲਾਜ਼ਮ ਆਗੂ ਜਗਦੀਸ਼ ਸਿੰਘ ਤਰਕਸ਼ੀਲ ਸੁਸਾਇਟੀ ਦੇ ਗੁਰਜੰਟ ਸਿੰਘ ਆਦਿ ਨੇ ਸੰਬੋਧਨ ਕੀਤਾ | ਹਰਮੰਦਰ ਜੱਸੀ ਨੇ ਸ਼ਰਧਾਂਜਲੀ ਗੀਤ ਪੇਸ਼ ਕੀਤਾ¢ ਗੁਰਕੀਰਤ ਸਿੰਘ ਔਲਖ, ਜਰਨੈਲ ਸਿੰਘ

ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਪਿੰਡ ਇਕਾਈ ਦੀ ਚੋਣ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਐਸ.ਸੀ. ਵਿੰਗ ਵਲੋਂ ਪਿੰਡਾਂ ਵਿਚ ਸਰਗਰਮੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।