20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਾਤਾ ਬਲਜਿੰਦਰ ਕੌਰ ਮੈਮੋਰੀਅਲ-ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬਾਰ੍ਹਵੀਂ ਦਾ ਸ਼ਾਨਦਾਰ ਨਤੀਜਾ <br/>

ਅਜੀਤ ਡੈਸਕ 03-05-2026
ਭਗਤਾ ਭਾਈਕਾ, 2 ਮਈ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਇਕ ਵਾਰ ਫ਼ਿਰ ਸਿੱਖਿਆ ਦੇ ਖੇਤਰ ਵਿਚ ਆਪਣੀ ਕਾਬਲੀਅਤ ਸਾਬਿਤ ਕਰਦੇ ਹੋਏ ਆਈ. ਸੀ. ਐਸ. ਸੀ. ਦੇ ਇਮਤਿਹਾਨਾਂ ਦੌਰਾਨ ਬਾਰ੍ਹਵੀਂ ਜਮਾਤ (ਮੈਡੀਕਲ, ਨਾਨ ਮੈਡੀਕਲ, ਕਮਰਸ, ਆਰਟਸ) ਦਾ ਨਤੀਜਾ 100 ਫੀਸਦੀ ਸ਼ਾਨਦਾਰ ਆਇਆ ਹੈ | ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ | ਕਲੇਰ ਸਕੂਲ ਦੀ ਬਾਰ੍ਹਵੀਂ ਮੈਡੀਕਲ ਸਟਰੀਮ ਵਿਚੋਂ ਮਹਿਕਦੀਪ ਕੌਰ ਨੇ 97.8 ਫੀਸਦੀ, ਗੁਰਨੂਰ ਕੌਰ 95.3 ਫ਼ੀਸਦੀ, ਰਣਜੀਤ ਸਿੰਘ ਨੇ 90 ਫ਼ੀਸਦੀ ਨੰਬਰ ਪ੍ਰਾਪਤ ਕੀਤੇ | ਨਾਨ-ਮੈਡੀਕਲ ਵਿਚੋਂ ਮੋਕਸ ਨੇ 96.5 ਫੀਸਦੀ, ਹਰਵਿੰਦਰ ਸਿੰਘ ਭੁੱਲਰ 93.5 ਫੀਸਦੀ, ਸਾਗਰ ਸਿੰਘ ਨੇ 92 ਫ਼ੀਸਦੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਮਰਸ ਵਿਚੋਂ ਜੈਸਮੀਨ ਗਰਗ 81.5 ਫੀਸਦੀ, ਹਰਸ਼ਦੀਪ ਸ਼ਰਮਾ 78.5 ਫੀਸਦੀ, ਅਨੂਰੀਤ ਕੌਰ ਨੇ 77.3 ਫੀਸਦੀ ਨੰਬਰ ਹਾਸਲ ਕੀਤੇ | ਆਰਟਸ ਵਿਚੋਂ ਜਸ਼ਨਪ੍ਰੀਤ ਜਲਾਲ 96 ਫੀਸਦੀ, ਰਵਨੀਤ ਕੌਰ 91.3 ਫੀਸਦੀ, ਗੁਰਅਸ਼ੀਸ਼ ਕੌਰ ਨੇ 89.3 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸ਼ਸ਼ੀਕਾਂਤ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਸਹਿਯੋਗ ਦੇ ਨਤੀਜੇ ਹਨ | ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਆਉਂਦੇ ਰਹਿਣਗੇ | ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਐਗਜਾਮੀਨੇਸ਼ਨ ਇੰਚਾਰਜ ਦਮਨਜੋਤ ਬਰਾੜ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੈਥੀਸ਼, ਕਿੰਡਰਗਾਰਟਨ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਆਈ. ਟੀ. ਕੋਆਰਡੀਨੇਟਰ ਗੁਰਵਿੰਦਰ ਸਿੰਘ ਸੋਨੂੰ ਤੇ ਸਮੂਹ ਸਟਾਫ਼ ਨੇ ਸਮੂਹ ਸਫ਼ਲ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਕਲੇਰ ਪਬਲਿਕ ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਜਲਾਲ ਆਈ.ਪੀ.ਐਸ. ਬਣਨ ਦੀ ਇਛੁੱਕ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਖਿੱਚੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ, ਉਮੀਦਵਾਰਾਂ ਬਾਰੇ ਕੀਤੀ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।