30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਊਟਸੋਰਸ ਮੁਲਾਜ਼ਮਾਂ ਵਲੋਂ ਸਫ਼ਾਈ ਸੇਵਕਾਂ ਦੀ ਹਮਾਇਤ <br/> ਨਗਰ ਪੰਚਾਇਤ ਬੋਹਾ ਦੇ ਸਫ਼ਾਈ ਸੇਵਕਾਂ ਦਾ ਸੰਘਰਸ਼ 6ਵੇਂ ਦਿਨ 'ਚ ਹੋਇਆ ਤਿੱਖਾ <br/>

ਅਜੀਤ ਡੈਸਕ 12-05-2026
ਬੋਹਾ, 11 ਮਈ (ਰਮੇਸ਼ ਤਾਂਗੜੀ)- ਰਾਜ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੇ ਮੁਲਾਜ਼ਮਾਂ ਦਾ ਸੰਘਰਸ਼ ਛੇਵੇਂ ਦਿਨ 'ਚ ਪਹੁੰਚ ਕੇ ਉਦੋਂ ਤਿੱਖਾ ਹੋ ਗਿਆ ਜਦੋਂ ਸਫ਼ਾਈ ਸੇਵਕਾਂ ਦੀ ਹੜਤਾਲ ਦੌਰਾਨ ਨਗਰ ਪੰਚਾਇਤ 'ਚ ਬਤੌਰ ਆਊਟ ਸੋਰਸ ਕੰਮ ਕਰਦੇ ਮੁਲਾਜ਼ਮਾਂ ਨੇ ਸਫ਼ਾਈ ਕਾਮਿਆਂ ਦੀ ਹੜਤਾਲ ਨੂੰ ਹਮਾਇਤ ਦੇ ਦਿੱਤਾ | ਆਊਟ ਸੋਰਸ ਮੁਲਾਜ਼ਮ ਵੀ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ | ਪੰਜਾਬ ਮਿਉਂਸੀਪਲ ਆਊਟ ਸੋਰਸ ਇੰਪਲਾਈਜ਼ ਯੂਨੀਅਨ ਦੇ ਆਗੂਆਂ ਬਲਵੀਰ ਸਿੰਘ, ਆਸ਼ੂ ਕੁਮਾਰ, ਅੰਗਰੇਜ਼ ਸਿੰਘ, ਦਵਿੰਦਰਪਾਲ ਸਿੰਘ, ਅਜੈ ਕੁਮਾਰ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਨਗਰ ਕੌਂਸਲਾਂ/ਪੰਚਾਇਤਾਂ ਦੇ ਸਫ਼ਾਈ ਸੇਵਕ ਆਪਣੀ ਪੱਕੇ ਹੋਣ ਦੀ ਮੰਗ ਨੂੰ ਲੈ ਕੇ 6ਵੇਂ ਦਿਨ ਵੀ ਹੜਤਾਲ 'ਤੇ ਬੈਠੇ ਹਨ | ਉਨ੍ਹਾਂ ਵਲੋਂ ਦਫ਼ਤਰੀ ਅਤੇ ਸਫ਼ਾਈ ਦੇ ਸਾਰੇ ਕੰਮ ਠੱਪ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਉਕਤ ਕਾਮਿਆਂ ਨੂੰ 5 ਸਾਲਾਂ ਬਾਅਦ ਵੀ ਸਰਕਾਰ ਵਲੋਂ ਪੱਕੇ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਸਰਕਾਰ ਵਲੋਂ ਨੌਕਰੀ ਦੇਣ ਵੇਲੇ ਉਨ੍ਹਾਂ ਨੂੰ ਰੈਗੂਲਰ ਕਰਨ ਅਤੇ ਫਿਕਸ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ | ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਉਹ 5 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਜਿੱਥੇ ਕਸਬੇ ਦੀ ਸਫ਼ਾਈ ਦਾ ਕੰਮ ਉੱਥੇ ਨਗਰ ਪੰਚਾਇਤ ਦੇ ਹੋਰ ਵਾਧੂ ਕੰਮ ਵੀ ਉਨ੍ਹਾਂ ਨੂੰ ਵੀ ਕਰਨੇ ਪੈਂਦੇ ਹਨ | ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਮੰਗ ਪੱਤਰ ਭੇਜੇ ਗਏ ਹਨ ਪਰ ਪਹਿਲਾਂ ਕਾਂਗਰਸ ਅਤੇ ਹੁਣ ਆਪ ਵਲੋਂ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ | ਹੁਣ ਸਫ਼ਾਈ ਸੇਵਕਾਂ ਦੇ ਨਾਲ ਆਊਟ ਸੋਰਸ ਮੁਲਾਜ਼ਮ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਆ ਗਏ ਹਨ | ਇਸ ਮੌਕੇ ਮਿਉਂਸੀਪਲ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਪੰਚਾਇਤ ਬੋਹਾ ਦੇ ਸਫ਼ਾਈ ਸੇਵਕਾਂ ਦਾ ਸੰਘਰਸ਼ 6ਵੇਂ ਦਿਨ 'ਚ ਹੋਇਆ ਤਿੱਖਾ <br/> ਅਗਲੀ ਖ਼ਬਰ ਸਰਕਾਰੀ ਖ਼ਰੀਦ ਏਜੰਸੀਆਂ ਨੇ 6.33 ਲੱਖ ਮੀਟਿ੍ਕ ਟਨ ਕਣਕ ਖਰੀਦੀ-ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।