17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਸ਼ਾ ਵਿਭਾਗ ਵਲੋਂ ਸਵ. ਸੁਰਜੀਤ ਪਾਤਰ ਦੀ ਬਰਸੀ ਮੌਕੇ ਵਿਚਾਰ ਚਰਚਾ ਕਰਵਾਈ <br/>

ਅਜੀਤ ਡੈਸਕ 13-05-2026
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਲੋਂ ਉੱਘੇ ਕਵੀ ਮਰਹੂਮ ਸੁਰਜੀਤ ਪਾਤਰ ਦੀ ਬਰਸੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਅਤੇ ਵਿਚਾਰ ਚਰਚਾ ਕਰਵਾਈ ਗਈ | ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਪਾਤਰ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਉਹ ਪੰਜਾਬੀ ਸਾਹਿਤ ਦੀ ਮਹੱਤਵਪੂਰਨ ਆਵਾਜ਼ ਰਹੇ ਹਨ ਅਤੇ ਉਨ੍ਹਾਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਮਾਣ ਦਿਵਾਇਆ ਹੈ | ਖੋਜ ਅਫ਼ਸਰ ਤੇ ਸ਼ਾਇਰ ਗੁਰਪ੍ਰੀਤ ਸਿੰਘ ਨੇ ਪਾਤਰ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਨਿਮਰ ਅਤੇ ਮਿਠਬੋਲੜੇ ਇਨਸਾਨ ਸਨ | ਧਰਤੀ ਨਾਲ ਜੁੜੇ ਅਜਿਹੇ ਕਵੀ ਸਨ, ਜਿਨ੍ਹਾਂ ਨੂੰ ਆਪਣੀ ਮਕਬੂਲੀਅਤ ਦਾ ਭੋਰਾ ਵੀ ਗੁਮਾਨ ਨਹੀਂ ਸੀ | ਉਨ੍ਹਾਂ ਪਾਤਰ ਬਾਰੇ ਲਿਖੀ ਕਵਿਤਾ 'ਉਨਾਬੀ ਪੱਗ' ਅਤੇ ਗੁਰਵਿੰਦਰ ਕੌਰ ਰੱਲਾ ਨੇ ਗ਼ਜ਼ਲ 'ਮੈਂ ਰਾਹਾਂ' 'ਤੇ ਨਹੀਂ ਤੁਰਦਾ' ਸੁਣਾਈ | ਇਸ ਮੌਕੇ ਵਿੱਕਰੀ ਇੰਚਾਰਜ ਕਲਰਕ ਸਰਬਜੀਤ ਸਿੰਘ, ਕਲਰਕ ਅਰਸ਼ਦੀਪ ਸਿੰਘ, ਓਮ ਪ੍ਰਕਾਸ਼, ਯੋਗਾ ਸਿੱਖਿਆਰਥੀ ਮੋਹਿਤ, ਸਰਬਜੀਤ ਕੌਰ, ਕਰਮਪਾਲ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 15 ਮਈ ਨੂੰ ਗਵਰਨਰ ਹਾਊਸ ਵੱਲ ਮਾਰਚ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ 14 ਗ੍ਰਾਮ ਚਿੱਟਾ ਬਰਾਮਦ, 4 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।