07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੁਲਦੀਪ ਸਿੰਘ ਵਾਲੀਆ ਵਲੋਂ ਸਕੂਲ ਨੂੰ ਆਰ.ਓ. ਭੇਟ <br/>

ਅਜੀਤ ਡੈਸਕ 15-05-2026
ਜੋਗਾ, 14 ਮਈ (ਪ.ਪ.)- ਸਥਾਨਕ ਕਾਮਰੇਡ ਜਗੀਰ ਸਿੰਘ ਜੋਗਾ ਸਕੂਲ ਲਈ ਪਿੰਡ ਦੇ ਪ੍ਰਵਾਸੀ ਸਮਾਜ ਸੇਵੀ ਕੁਲਦੀਪ ਸਿੰਘ ਵਾਲੀਆ ਵਲੋਂ ਆਰ.ਓ. ਭੇਟ ਕੀਤਾ ਗਿਆ | ਸਕੂਲ ਇੰਚਾਰਜ ਸ਼ਰਨਜੀਤ ਕੌਰ ਨੇ ਦੱਸਿਆ ਕਿ ਆਸਟੇ੍ਰਲੀਆ ਵਾਸੀ ਨੇ ਵਿਦਿਆਰਥੀਆਂ ਲਈ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਲਈ ਇਹ ਨੇਕ ਉਪਰਾਲਾ ਕੀਤਾ ਹੈ | ਆਰ.ਓ. ਦਾ ਉਦਘਾਟਨ ਉਨ੍ਹਾਂ ਦੇ ਪਿਤਾ ਅਮਰ ਸਿੰਘ ਵਾਲੀਆ ਨੇ ਕੀਤਾ | ਮਾ. ਬਲਜੀਤ ਸਿੰਘ ਅਕਲੀਆ ਨੇ ਧੰਨਵਾਦ ਕਰਦਿਆਂ ਮਾ. ਹਰਦੀਪ ਸਿੰਘ ਬੁਰਜ ਰਾਠੀ ਦੀ ਪ੍ਰੇਰਨਾ ਸਦਕਾ ਇਸ ਕਾਰਜ ਵਾਂਗ ਅੱਗੇ ਤੋਂ ਵੀ ਸਕੂਲ ਦੀ ਭਲਾਈ ਦੇ ਕਾਰਜਾਂ 'ਚ ਸਹਿਯੋਗ ਲਈ ਜੁੜੇ ਰਹਿਣ ਦੀ ਬੇਨਤੀ ਕੀਤੀ | ਇਸ ਮੌਕੇ ਜਗਸੀਰ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਾਜਿੰਦਰ ਕੌਰ, ਸੂਬੇਦਾਰ ਮੇਲਾ ਸਿੰਘ, ਗੁਰਜੀਤ ਕੌਰ, ਅਮਿਤ ਕੁਮਾਰ, ਪ੍ਰਦੀਪ ਕੁਮਾਰ, ਇੰਦਰਜੀਤ ਕੌਰ, ਪਿ੍ਯੰਕਾ ਰਾਣੀ, ਸੁਰਿੰਦਰ ਸਿੰਘ, ਮਨਦੀਪ ਕੌਰ, ਜਗਸੀਰ ਸਿੰਘ ਬਾਬਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਗਰ ਪੰਚਾਇਤ ਬੋਹਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ <br/> ਅਗਲੀ ਖ਼ਬਰ ਨਵ-ਜੰਮੇ ਬੱਚਿਆਂ ਦੀ ਦੇਖਭਾਲ ਕਰਨ ਸੰਬੰਧੀ ਸਿਖਲਾਈ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।