29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਰਤ ਸਕਾਊਟਸ ਤੇ ਗਾਈਡਜ਼ ਵਲੋਂ ਸਰਕਾਰੀ ਸਕੂਲ ਵਿਖੇ ਸਿਖਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 16-05-2026
ਬਰੇਟਾ, 15 ਮਈ (ਪਾਲ ਸਿੰਘ ਮੰਡੇਰ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦੇ ਸਹਿਯੋਗ ਨਾਲ 4 ਰੋਜ਼ਾ ਤਿ੍ਤੀਆ ਸੋਪਾਨ ਗਾਈਡਜ਼ ਟੈਸਟਿੰਗ ਕੈਂਪ ਲਗਾਇਆ ਗਿਆ | ਸਿਖਲਾਈ ਟੀਮ ਦੇ ਮੁਖੀ ਨਿਰਲੇਪ ਕੌਰ ਡੀ.ਓ.ਸੀ. ਨੇ ਦੱਸਿਆ ਕਿ ਕੈਂਪ ਦੌਰਾਨ ਲੜਕੀਆਂ ਨੇ ਪ੍ਰਵੇਸ਼ ਤੋਂ ਲੈ ਕੇ ਤਿ੍ਤੀਆ ਸੋਪਾਨ ਤੱਕ ਦੀ ਸਿਖਲਾਈ ਦੀ ਦੁਹਰਾਈ ਕੀਤੀ ਅਤੇ ਟੈਸਟ ਦਿੱਤਾ | ਜ਼ਿਲ੍ਹਾ ਟਰੇਨਰ ਅਜੇ ਕੁਮਾਰ ਸ਼ਰਮਾ ਨੇ ਮੁੱਢਲੀ ਸਹਾਇਤਾ, ਪ੍ਰਣ, ਗੰਢਾਂ, ਗੰਢਾਂ ਦੀ ਵਰਤੋਂ ਕਰ ਕੇ ਗੈਜ਼ਟ ਤਿਆਰ ਕਰਨਾ, ਵੁੱਡ ਕਰਾਫ਼ਟ ਸਾਈਨ, ਰੋਡ ਟਰੈਫ਼ਿਕ ਸਾਈਨ ਆਦਿ ਬਾਰੇ ਸਿਖਲਾਈ ਦਿੱਤੀ | ਗਾਈਡ ਕੈਪਟਨ ਸੁਸ਼ਮਾ ਰਾਣੀ ਅਤੇ ਬੰਧਨਾਂ ਰਾਣੀ ਨੇ ਪੈਟਰੋਲ ਸਿਸਟਮ, ਫੰਡਾਮੈਂਟਲਜ਼, ਇੰਸਪੈਕਸ਼ਨ, ਮਾਟੋ, ਝੰਡਾ ਗੀਤ, ਫਲੈਗ ਸੈਰੇਮਨੀ, ਮਾਰਚ ਪਾਸਟ, ਕੋਰਟ ਆਫ਼ ਆਨਰ, ਟਰੁੱਪ ਇਨ ਕਾਉਂਸਲ, ਪੈਟਰੋਲ ਕਾਰਨਰ ਆਦਿ ਬਾਰੇ ਸਿਖਲਾਈ ਦਿੱਤੀ | 3 ਵਿਦਿਆਰਥਣਾਂ ਨੇ ਕੈਂਪ ਰਿਪੋਰਟ ਪੇਸ਼ ਕੀਤੀ | ਸੁਸ਼ਮਾ ਰਾਣੀ ਅਤੇ ਹੋਰਨਾਂ ਸਟਾਫ ਮੈਂਬਰਾਂ ਦਾ ਸਹਿਯੋਗ ਰਿਹਾ |

ਪਿਛਲੀ ਖ਼ਬਰ ਵਧ ਰਹੇ ਬਿਮਾਰੀਆਂ ਦੇ ਪ੍ਰਚਲਨ ਨੂੰ ਰੋਕਣ ਲਈ ਮੁੜ ਤੋਂ ਰਵਾਇਤੀ ਅਤੇ ਕੁਦਰਤੀ ਖੇਤੀ ਵੱਲ ਮੁੜਨ ਦੀ ਲੋੜ-ਸੇਖੋਂ ਅਗਲੀ ਖ਼ਬਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਮੌਕ ਡਰਿੱਲ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।