16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਸਲ੍ਹਾ ਜਮ੍ਹਾਂ ਕਰਵਾਉਣ ਦੇ ਹੁਕਮ ਇਕ ਨਾਦਰਸ਼ਾਹੀ ਫੁਰਮਾਨ ਹੈ -ਬਹਿਣੀਵਾਲ

ਅਜੀਤ ਡੈਸਕ 19-05-2026
ਰਾਮਾਂ ਮੰਡੀ, 18 ਮਈ (ਤਰਸੇਮ ਸਿੰਗਲਾ)-ਵਾਰ ਵਾਰ ਚੋਣਾਂ ਨੂੰ ਲੈ ਕੇ ਸਰਕਾਰ ਵਲੋਂ ਲਾਇਸੈਸੀ ਅਸਲਾ ਧਾਰਕਾਂ ਦਾ ਅਸਲ੍ਹਾ ਥਾਣੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਇਕ ਨਾਦਰਸ਼ਾਹੀ ਫੁਰਮਾਨ ਹੈ, ਕਿਉਂਕਿ ਇਸ ਨਾਲ ਅਪਰਾਧੀਆਂ ਨੂੰ ਵਾਰਦਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ | ਇਹ ਬਿਆਨ ਦਿੰਦੇ ਹੋਏ ਲੋਕ ਅਧਿਕਾਰ ਲਹਿਰ ਦੇ ਮੈਂਬਰ ਗਗਨਦੀਪ ਸਿੰਘ ਬੈਹਣੀਵਾਲ ਨੇ ਕਿਹਾ ਕਿ ਲੋਕਾਂ ਨੇ ਅਸਲੇ ਦੇ ਲਾਇਸੰਸ ਸ਼ੌਂਕ ਨਾਲ ਨਹੀਂ, ਮੋਟੀਆਂ ਸਰਕਾਰੀ ਫ਼ੀਸਾਂ ਅਦਾ ਕਰਕੇ ਮਾੜੇ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਲਈ ਲਏ ਹਨ, ਕਿਉਂਕਿ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ਵਿਚ ਅਸਫ਼ਲ ਸਾਬਤ ਹੋ ਰਹੀ ਹੈ | ਰੋਜ਼ਾਨਾ ਪੰਜਾਬ ਵਿੱਚ ਰਾਹਗੀਰਾਂ ਦੀ ਲੁੱਟ ਖਸੁੱਟ, ਕਤਲ ਇੱਥੋਂ ਤੱਕ ਕਿ ਦੁਕਾਨਾਂ ਦੇ ਅੰਦਰ ਵੀ ਵਾਰਦਾਤਾਂ ਆਮ ਗੱਲ ਹੋ ਚੁੱਕੀ ਹੈ | ਬਹਿਣੀਵਾਲ ਨੇ ਕਿਹਾ ਕਿ ਵਾਰਦਾਤਾਂ ਵਿਚ ਜ਼ਿਆਦਾਤਰ ਗੈਰ ਕਾਨੂੰਨੀ ਅਸਲਾ ਵਰਤੇ ਜਾਣ ਦੇ ਹੀ ਮਾਮਲੇ ਸਾਹਮਣੇ ਆਏ ਹਨ, ਕਿਉਂਕਿ ਗੈਰਕਾਨੂੰਨੀ ਅਸਲਾ ਬਰਾਮਦ ਕਰਨ ਲਈ ਸਰਕਾਰ ਦੀਆਂ ਜਿੱਥੇ ਖ਼ੁਫ਼ੀਆ ਏਜੰਸੀਆਂ ਅਸਫ਼ਲ ਸਾਬਤ ਹੋ ਰਹੀਆਂ ਹਨ, ਉੱਥੇ ਗੈਰਕਾਨੂੰਨੀ ਅਸਲਾ ਰੱਖਣ ਵਾਲੇ ਵਿਅਕਤੀਆਂ ਲਈ ਸਜ਼ਾਵਾਂ ਵੀ ਕਮਜ਼ੋਰ ਹਨ | ਬਹਿਣੀਵਾਲ ਨੇ ਕਿਹਾ ਕਿ ਸਰਕਾਰ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਅਸਲ੍ਹਾ ਧਾਰਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ਨੁਕਸਾਨ ਦੀ ਭਰਪਾਈ ਕਰਨ ਦੀ ਜ਼ਿੰਮੇਵਾਰੀ ਲਿਖਤੀ ਰੂਪ 'ਚ ਲਵੇ |

ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ 20 ਨੂੰ ਅਗਲੀ ਖ਼ਬਰ ਗੁਰਮੀਤ ਕੌਰ ਆਜ਼ਾਦ ਉਮੀਦਵਾਰ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।