30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਾਅਲੀ ਦਵਾਈਆਂ ਵੇਚਣ ਦੇ ਮਾਮਲੇ 'ਚ ਤਿੰਨ ਵਿਅਕਤੀ ਕਾਬੂ

ਅਜੀਤ ਡੈਸਕ 20-05-2026
ਬਠਿੰਡਾ, 19 ਮਈ (ਵੀਰਪਾਲ ਸਿੰਘ)-ਜਾਅਲੀ ਦਵਾਈਆਂ ਵੇਚਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋ 303 ਡੱਬੀਆਂ ਬਰਾਮਦ ਕੀਤੀਆਂ ਗਈਆਂ ਹਨ | ਇਸ ਸੰਬੰਧੀ ਜਾਂਚ ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਰਵਿੰਦ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਹੰਸ ਨਗਰ, ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਪਾਰਸ ਕੁਮਾਰ, ਗਣੇਸ਼ਾ ਬਸਤੀ, ਬਠਿੰਡਾ, ਸ਼ੁਭਮ ਕੁਮਾਰ ਅਤੇ ਚਰਨਜੀਤ ਸਿੰਘ ਵਾਸੀ ਐਸ.ਐਸ ਨਗਰ, ਬਠਿੰਡਾ ਸਾਡੀ ਕੰਪਨੀ ਦੇ ਨਾਮ 'ਤੇ ਜਾਅਲੀ ਦਵਾਈਆਂ ਵੇਚ ਰਹੇ ਹਨ | ਥਾਣਾ ਕੋਤਵਾਲੀ ਪੁਲਿਸ ਪਾਰਟੀ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਨੂੰ ਹਨੂਮਾਨ ਚੌਂਕ, ਬਠਿੰਡਾ ਕੋਲੋ 303 ਡੱਬੀਆਂ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ 'ਤੇ ਮੁਕੱਦਮਾ ਕਰਜ ਕਰ ਲਿਆ ਹੈ |
ਪਿਛਲੀ ਖ਼ਬਰ ਪਲੇਟਫਾਰਮ 'ਤੇ ਯਾਤਰੀ ਦੀ ਮੌਤ ਪੁਲਿਸ ਕਾਰਵਾਈ ਵਿਚ ਜੁਟੀ ਅਗਲੀ ਖ਼ਬਰ ਤੇਲ ਕੀਮਤਾਂ ਵਿਚ ਵਾਧੇ ਨਾਲ ਕਿਸਾਨਾਂ ਤੇ ਆਮ ਲੋਕਾਂ 'ਤੇ ਪਿਆ ਵੱਡਾ ਆਰਥਿਕ ਬੋਝ-ਗੁਰਦੀਪ ਜੰਜੂਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।