30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮ 22 ਨੂੰ ਸੰਗਰੂਰ ਤੋਂ ਸ਼ੁਰੂ ਕਰਨਗੇ ਜ਼ਿਲ੍ਹਾ ਮੈਨੇਜਰਾਂ ਦੇ ਦਫ਼ਤਰਾਂ ਅੱਗੇ ਧਰਨੇ <br/>

ਅਜੀਤ ਡੈਸਕ 20-05-2026
ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)- ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਲੋਂ ਵਿਭਾਗ 'ਚੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਸੇਵਾ ਮੁਕਤੀ ਲਾਭ ਅਤੇ 6ਵੇਂ ਪੇ-ਕਮਿਸ਼ਨ ਦੇ ਬਕਾਏ ਆਦਿ ਨਾ ਮਿਲਣ ਤੋਂ ਇਲਾਵਾ ਗ਼ਲਤ ਚਾਰਜ ਸ਼ੀਟਾਂ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਦਫ਼ਤਰ ਮਾਰਕਫੈੱਡ ਸੰਗਰੂਰ ਤੋਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੇਵਾ ਮੁਕਤ ਮੁਲਾਜ਼ਮਾਂ ਦੇ ਗੈ੍ਰਚੁਟੀ, ਲਿਵ ਇੰਨਕੈਸ਼ਮੈਂਟ, 2006 ਤੋਂ 2016 ਤੱਕ ਦੇ 5ਵੇਂ ਤੇ 6ਵੇਂ ਪੇ-ਕਮਿਸ਼ਨ ਦੇ ਬਕਾਏ ਨਾ ਮਿਲਣ ਕਰ ਕੇ ਮੁਲਾਜ਼ਮਾਂ 'ਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਲਾਭ 'ਚ ਅੜਿੱਕਾ ਬਣੀਆਂ ਗ਼ਲਤ ਚਾਰਜ ਸ਼ੀਟਾਂ ਰੱਦ ਕਰਵਾਉਣ ਲਈ ਜਥੇਬੰਦੀ ਹੁਣ 'ਕਰੋ ਜਾਂ ਮਰੋ' ਦੀ ਨੀਤੀ ਤਹਿਤ ਇਹ ਅੰਦੋਲਨ ਸ਼ੁਰੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ 30-35 ਸਾਲ ਫ਼ੀਲਡ ਦੀ ਨੌਕਰੀ ਕਰ ਕੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਲਈ ਬਣਦੇ ਲਾਭ ਦੇਣ ਦੀ ਬਜਾਏ ਵਿਭਾਗ ਸਿਰਫ਼ ਗ਼ਲਤ ਚਾਰਜ ਸ਼ੀਟਾਂ ਦੇ ਕੇ ਹੀ ਘਰ ਨੂੰ ਤੋਰ ਰਿਹਾ ਹੈ | ਸ. ਸਿੱਧੂ ਨੇ ਦੱਸਿਆ ਕਿ ਅਦਾਲਤਾਂ ਵਲੋਂ ਆਪਣੇ ਵੱਖ-ਵੱਖ ਫ਼ੈਸਲਿਆਂ ਰਾਹੀ ਮੁਲਾਜ਼ਮਾਂ ਦੇ ਸੇਵਾ ਮੁਕਤੀ ਲਾਭ ਰਿਲੀਜ਼ ਕਰਨ ਅਤੇ ਚਾਰਜ ਸ਼ੀਟਾਂ ਸੰਬੰਧੀ ਉਨ੍ਹਾਂ ਦੇ ਹੱਕ 'ਚ ਹੁਕਮ ਵੀ ਜਾਰੀ ਕੀਤੇ ਹੋਏ ਹਨ ਪਰ ਮਾਰਕਫੈੱਡ ਮੈਨੇਜਮੈਂਟ ਇਸ ਦੀ ਵੀ ਪ੍ਰਵਾਹ ਨਹੀਂ ਕਰ ਰਹੀ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਤੋਂ ਅੱਕੇ ਮੁਲਾਜ਼ਮ ਹੁਣ ਸੰਘਰਸ਼ ਦੇ ਰਾਹ ਪੈ ਰਹੇ ਹਨ | ਇਸ ਮੌਕੇ ਅਸ਼ਵਨੀ ਕੁਮਾਰ ਜਨਰਲ ਸਕੱਤਰ, ਹੁਸ਼ਿਆਰ ਸਿੰਘ, ਕੁਲਦੀਪ ਸਿੰਘ ਸੁਨਾਮ, ਅੰਮਿ੍ਤਪਾਲ ਕੌਰ ਸੰਗਰੂਰ, ਬਲਵੰਤ ਸਿੰਘ, ਜਰਨੈਲ ਸਿੰਘ, ਭਗਵਾਨ ਸਿੰਘ, ਹੁਕਮ ਚੰਦ ਆਦਿ ਆਗੂਆਂ ਨੇ ਦੱਸਿਆ ਕਿ ਇਸ ਅੰਦੋਲਨ ਦੀ ਲਾਮਬੰਦੀ ਲਈ ਰਾਜ ਭਰ 'ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ |

ਪਿਛਲੀ ਖ਼ਬਰ ਤੇਲ ਅਤੇ ਗੈਸ ਦੇ ਭਾਅ ਵਧਾਉਣ ਖ਼ਿਲਾਫ਼ ਭਾਕਿਯੂ (ਡਕੌਂਦਾ) ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ <br/> ਅਗਲੀ ਖ਼ਬਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਤਹਿਸੀਲ ਕੰਪਲੈਕਸ 'ਚ ਠੰਢੇ ਪਾਣੀ ਦੀ ਸੇਵਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।