ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)- 26 ਮਈ ਨੂੰ ਹੋਣ ਵਾਲੀ ਨਗਰ ਕੌਂਸਲ ਬੁਢਲਾਡਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਨਿਰਧਾਰਿਤ ਸਮੇਂ ਦੌਰਾਨ ਕੁੱਲ 92 'ਚੋਂ 22 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਸ਼ਹਿਰ ਦੇ ਵੱਖ-ਵੱਖ 19 ਵਾਰਡਾਂ ਚ 70 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ, ਜਿਨ੍ਹਾਂ 'ਚ ਵਾਰਡ ਨੰ: 1 (ਪਛੜੀ ਸ਼ੇ੍ਰਣੀ) ਤੋਂ ਕਾ. ਜਗਸੀਰ ਸਿੰਘ ਆਜ਼ਾਦ, ਬਲਕਾਰ ਸਿੰਘ ਸ਼੍ਰੋਮਣੀ ਅਕਾਲੀ ਦਲ, ਨਵਿੰਦਰ ਸਿੰਘ ਭਾਜਪਾ, ਰਾਮ ਸਿੰਘ ਹਾਲੋਂ ਆਮ ਆਦਮੀ ਪਾਰਟੀ, ਹਰਮੇਸ਼ ਸਿੰਘ ਆਜ਼ਾਦ ਸ਼ਾਮਿਲ ਹਨ | ਵਾਰਡ ਨੰ: 2 (ਜਨਰਲ) ਤੋਂ ਸੋਨੀ ਸਿੰਘ ਆਜ਼ਾਦ, ਦੀਪਕ ਸ਼ਰਮਾ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰੀਤ ਸਿੰਘ ਵਿਰਕ ਆਮ ਆਦਮੀ ਪਾਰਟੀ, ਵਾਰਡ ਨੰ: 3 (ਅਨੁਸੂਚਿਤ ਜਾਤੀ ਇਸਤਰੀ) ਤੋਂ ਰਣਜੀਤ ਕੌਰ ਆਜ਼ਾਦ, ਅਨੀਤਾ ਰਾਣੀ ਆਜ਼ਾਦ, ਪਰਮਜੀਤ ਕੌਰ ਸ਼੍ਰੋਮਣੀ ਅਕਾਲੀ ਦਲ, ਕਮਲਜੀਤ ਕੌਰ ਆਮ ਆਦਮੀ ਪਾਰਟੀ ਅਤੇ ਸ਼ੀਨਾ ਕੌਰ ਭਾਜਪਾ | ਵਾਰਡ ਨੰ: 4 (ਜਨਰਲ) ਤੋਂ ਕਰਨੈਲ ਸਿੰਘ ਆਜ਼ਾਦ, ਗਗਨਦੀਪ ਭਾਜਪਾ, ਭੂਸ਼ਣ ਕੁਮਾਰ ਕਾਂਗਰਸ, ਸੁਖਵਿੰਦਰ ਸਿੰਘ ਆਜ਼ਾਦ, ਰਾਜ ਕੁਮਾਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹਨ | ਵਾਰਡ ਨੰ: 5 (ਇਸਤਰੀ) ਤੋਂ ਮਨਪ੍ਰੀਤ ਕੌਰ ਆਜ਼ਾਦ ਅਤੇ ਮਨਜੀਤ ਕੌਰ ਆਮ ਆਦਮੀ ਪਾਰਟੀ | ਵਾਰਡ ਨੰ: 6 (ਅਨੁਸੂਚਿਤ ਜਾਤੀ) ਸੁਖਵਿੰਦਰ ਸਿੰਘ ਆਜ਼ਾਦ, ਬਲਵਿੰਦਰ ਸਿੰਘ ਆਜ਼ਾਦ, ਜੱਗਾ ਸਿੰਘ ਬਸਪਾ, ਜਗਸੀਰ ਸਿੰਘ ਭਾਜਪਾ, ਰਾਜਪਾਲ ਸਿੰਘ ਕਾਂਗਰਸ, ਜੁਗਰਾਜ ਸਿੰਘ ਆਜ਼ਾਦ ਸ਼ਾਮਿਲ ਹਨ | ਵਾਰਡ ਨੰ: 7 (ਇਸਤਰੀ) ਪਰਮਜੀਤ ਕੌਰ ਸ਼੍ਰੋਮਣੀ ਅਕਾਲੀ ਦਲ, ਸਿਮਰਨਜੀਤ ਕੌਰ ਆਮ ਆਦਮੀ ਪਾਰਟੀ, ਪਰਵਿੰਦਰ ਕੌਰ ਭਾਜਪਾ, ਵਾਰਡ ਨੰ: 8 (ਅਨੁਸੂਚਿਤ ਜਾਤੀ) ਅਸ਼ੋਕ ਕੁਮਾਰ ਆਜ਼ਾਦ, ਰਮੇਸ਼ ਸਿੰਘ ਨੰਬਰਦਾਰ ਆਜ਼ਾਦ, ਕੁਲਦੀਪ ਸਿੰਘ ਸੀਮਾਰ ਆਮ ਆਦਮੀ ਪਾਰਟੀ, ਯਾਦਵਿੰਦਰ ਸਿੰਘ ਯਾਦੂ ਸ਼੍ਰੋਮਣੀ ਅਕਾਲੀ ਦਲ ਅਤੇ ਮੇਘਾ ਸਿੰਘ ਆਜ਼ਾਦ ਸ਼ਾਮਿਲ ਹਨ | ਵਾਰਡ ਨੰ: 9 (ਅਨੁਸੂਚਿਤ ਜਾਤੀ ਇਸਤਰੀ) ਤੋਂ ਲਖਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ, ਸੰਦੀਪ ਕੌਰ ਬਸਪਾ, ਕਿਰਨ ਕੌਰ ਕਾਂਗਰਸ, ਪਰਮਜੀਤ ਕੌਰ ਆਮ ਆਦਮੀ ਪਾਰਟੀ, ਵਾਰਡ ਨੰ: 10 (ਜਨਰਲ) ਤੋਂ ਜਨਕ ਰਾਜ ਕਾਂਗਰਸ, ਕਰਮਜੀਤ ਸਿੰਘ ਮਾਘੀ ਸ਼੍ਰੋਮਣੀ ਅਕਾਲੀ ਦਲ, ਨਿਤਾਸ਼ਾ ਜੈਨ ਆਮ ਆਦਮੀ ਪਾਰਟੀ, ਵਾਰਡ ਨੰ: 11 (ਇਸਤਰੀ ) ਤੋਂ ਅਨੂ ਸ਼ਰਮਾ ਸ਼੍ਰੋਮਣੀ ਅਕਾਲੀ ਦਲ, ਮਨਜੀਤ ਕੌਰ ਆਮ ਆਦਮੀ ਪਾਰਟੀ | ਵਾਰਡ ਨੰ: 12 (ਜਨਰਲ) ਤੋਂ ਕੇਵਲ ਸਿੰਘ ਆਜ਼ਾਦ, ਹਰਵਿੰਦਰਦੀਪ ਸਿੰਘ ਸਵੀਟੀ ਕਾਂਗਰਸ, ਸਤਨਾਮ ਸਿੰਘ ਝਿੰਜਰ ਆਮ ਆਦਮੀ ਪਾਰਟੀ, ਵਾਰਡ ਨੰ: 13 (ਇਸਤਰੀ) ਤੋਂ ਸਰਬਜੀਤ ਕੌਰ ਕਾਂਗਰਸ, ਕੰਚਨ ਆਮ ਆਦਮੀ ਪਾਰਟੀ, ਰਜਨੀ ਬਾਲਾ ਭਾਜਪਾ ਸ਼ਾਮਿਲ ਹਨ | ਵਾਰਡ ਨੰ: 14 (ਜਨਰਲ) ਤੋਂ ਪ੍ਰੇਮ ਕੁਮਾਰ ਗਰਗ, ਵਨੀਤ ਜਿੰਦਲ ਕਾਂਗਰਸ, ਆਰਤੀ ਰਾਣੀ ਆਮ ਆਦਮੀ ਪਾਰਟੀ, ਰਵਿੰਦਰ ਸ਼ਰਮਾ ਭਾਜਪਾ | ਵਾਰਡ ਨੰ: 15 (ਇਸਤਰੀ) ਤੋਂ ਸੁਖਵਿੰਦਰ ਕੌਰ ਸੁੱਖੀ ਸ਼੍ਰੋਮਣੀ ਅਕਾਲੀ ਦਲ, ਰਿੰਪੀ ਰਾਣੀ ਆਮ ਆਦਮੀ ਪਾਰਟੀ, ਮੋਨਿਕਾ ਰਾਣੀ ਭਾਜਪਾ ਸ਼ਾਮਿਲ ਹਨ | ਵਾਰਡ ਨੰ: 16 (ਜਨਰਲ) ਤੋਂ ਅਮਨਦੀਪ ਸਿੰਘ ਕਾਂਗਰਸ, ਸ਼ੁਭਮ ਕੁਮਾਰ ਆਜ਼ਾਦ, ਰੌਕੀ ਕੁਮਾਰ ਭਾਜਪਾ ਅਤੇ ਟਿੰਕੂ ਕੁਮਾਰ ਆਮ ਆਦਮੀ ਪਾਰਟੀ | ਵਾਰਡ ਨੰ: 17 (ਇਸਤਰੀ) ਤੋਂ ਗੁੱਡੀ ਕਾਂਗਰਸ, ਨੀਤੂ ਸ਼ਰਮਾ ਆਜ਼ਾਦ, ਰਾਜ ਰਾਣੀ ਆਮ ਆਦਮੀ ਪਾਰਟੀ, ਵਾਰਡ ਨੰਬਰ 18 (ਅਨੁਸੂਚਿਤ ਜਾਤੀ) ਤੋਂ ਸੰਦੀਪ ਕੁਮਾਰ ਆਜ਼ਾਦ, ਅਜੇ ਕੁਮਾਰ ਸ਼੍ਰੋਮਣੀ ਅਕਾਲੀ ਦਲ, ਸ਼ੁਭਮ ਕੁਮਾਰ ਕਾਂਗਰਸ, ਸਤਨਾਮ ਸਿੰਘ ਆਮ ਆਦਮੀ ਪਾਰਟੀ ਸ਼ਾਮਿਲ ਹਨ | ਇਸੇ ਤਰ੍ਹਾਂ ਵਾਰਡ ਨੰਬਰ 19 (ਅਨੁਸੂਚਿਤ ਜਾਤੀ ਇਸਤਰੀ) ਤੋਂ ਕਰਮਜੀਤ ਕੌਰ ਆਮ ਆਦਮੀ ਪਾਰਟੀ, ਜਸਪਾਲ ਕੌਰ ਸ਼੍ਰੋਮਣੀ ਅਕਾਲੀ ਦਲ, ਸੁਨੀਤਾ ਰਾਣੀ ਕਾਂਗਰਸ ਚੋਣ ਮੈਦਾਨ 'ਚ ਰਹਿ ਗਏ ਹਨ |