15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 6 'ਚੋਂ 6 ਉਮੀਦਵਾਰ ਚੋਣ ਮੈਦਾਨ 'ਚ

ਅਜੀਤ ਡੈਸਕ 23-05-2026
ਮਾਨਸਾ, 22 ਮਈ (ਰਾਵਿੰਦਰ ਸਿੰਘ ਰਵੀ)- 26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਮਾਨਸਾ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 6 ਦੇ ਉਮੀਦਵਾਰਾਂ ਨੇ ਚੋਣ ਸਰਗਰਮੀਆਂ ਭਖਾ ਦਿੱਤੀਆਂ ਹਨ | ਉਮੀਦਵਾਰਾਂ ਵਲੋਂ ਘਰ-ਘਰ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੱਕ 'ਚ ਪਾਰਟੀਆਂ ਆਗੂਆਂ ਵਲੋਂ ਚੋਣ ਜਲਸੇ ਵੀ ਕੀਤੇ ਜਾ ਰਹੇ ਹਨ | ਵਾਰਡ 'ਚ 6 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ | ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ ਸੁਖਦੀਪ ਸਿੰਘ ਸੈਂਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ ਪਹਿਲੀ ਵਾਰੀ ਚੋਣ ਲੜ ਰਹੇ ਹਨ | ਉਨ੍ਹਾਂ ਦਾ ਨੌਜਵਾਨਾਂ 'ਚ ਪ੍ਰਭਾਵ ਦੱਸਿਆ ਜਾ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਜਗਤਾਰ ਸਿੰਘ ਦਰਾਕਾ ਪਹਿਲੀ ਵਾਰੀ ਚੋਣ ਲੜ ਰਹੇ ਹਨ, ਦਾ ਵੀ ਵਾਰਡ 'ਚ ਚੰਗਾ ਅਸਰ ਰਸੂਖ਼ ਹੈ | ਕਾਂਗਰਸ ਪਾਰਟੀ ਵਲੋਂ ਅਮਰੀਕ ਸਿੰਘ ਮਾਨ ਮੈਦਾਨ 'ਚ ਹਨ | ਉਹ ਪਹਿਲਾਂ ਵੀ ਇਸ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਰਹਿ ਚੁੱਕੇ ਹਨ | ਭਾਰਤੀ ਜਨਤਾ ਪਾਰਟੀ ਵਲੋਂ ਬਿੰਦਰ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਰੇਖਾ ਰਾਣੀ ਚੋਣ ਲੜ ਰਹੇ ਹਨ | ਦਲਜੀਤ ਸਿੰਘ ਪੱਪੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ 'ਚ ਹਨ | ਵਾਰਡ ਦੀਆਂ ਕੁੱਲ ਵੋਟਾਂ 2761 ਹਨ, ਜਿਨ੍ਹਾਂ 'ਚ 1452 ਮਰਦ ਅਤੇ 1309 ਔਰਤ ਵੋਟਰ ਹਨ | 'ਅਜੀਤ' ਵਲੋਂ ਵਾਰਡ ਦਾ ਦੌਰਾ ਕਰਨ ਮੌਕੇ ਲੋਕਾਂ ਨਾਲ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਇੱਥੇ ਕੋਟ ਦੇ ਟਿੱਬੇ ਦੀ ਵੋਟ ਦੀ ਵੱਡੀ ਅਹਿਮੀਅਤ ਹੈ | ਦੱਸਣਯੋਗ ਹੈ ਕਿ ਉੱਚਾ ਤੇ ਨੀਵਾਂ 2 ਟਿੱਬੇ ਹਨ, ਜਿੱਥੇ ਧਾਨਕ ਸਮਾਜ ਦੀ ਵੱਡੀ ਗਿਣਤੀ 'ਚ ਵੋਟ ਹੈ | ਲੋਕਾਂ ਨੇ ਦੱਸਿਆ ਕਿ ਜੋ ਉਮੀਦਵਾਰ ਇੱਥੋਂ ਵੱਧ ਵੋਟਾਂ ਹਾਸਲ ਕਰ ਜਾਂਦਾ ਹੈ, ਉਹ ਜਿੱਤ ਦੀਆਂ ਪੌੜੀਆਂ ਚੜ੍ਹ ਜਾਵੇਗਾ |
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਵਾਰਡ ਨੰ. 11 'ਚ ਕਮਲਜੀਤ ਕੌਰ ਦੇ ਹੱਕ 'ਚ ਚੋਣ ਜਲਸਾ ਅਗਲੀ ਖ਼ਬਰ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ 'ਆਪ' ਉਮੀਦਵਾਰਾਂ ਨੂੰ ਜਿਤਾਇਆ ਜਾਵੇ-ਮਾਤਾ ਹਰਪਾਲ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।