04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੌਂਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਸ਼ਹਿਰ 'ਚ ਕੱਢਿਆ ਫਲੈਗ ਮਾਰਚ <br/>

ਅਜੀਤ ਡੈਸਕ 25-05-2026
ਬੁਢਲਾਡਾ, 24 ਮਈ (ਸਵਰਨ ਸਿੰਘ ਰਾਹੀ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਅਮਨ ਕਾਨੂੰਨ ਅਤੇ ਸ਼ਾਂਤੀ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਬੁਢਲਾਡਾ ਸ਼ਹਿਰ ਅੰਦਰ ਪੁਲਿਸ ਵਲੋਂ ਐਸ.ਪੀ. (ਐਚ.) ਪ੍ਰਦੀਪ ਸਿੰਘ ਅਤੇ ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ | ਥਾਣਾ ਸ਼ਹਿਰੀ ਤੋਂ ਇਸ ਫਲੈਗ ਮਾਰਚ ਨੂੰ ਰਵਾਨਾ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਹੁੱਲੜਬਾਜ਼ੀ ਕਰਨ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇਣ | ਮਾਰਚ 'ਚ ਥਾਣਾ ਸ਼ਹਿਰੀ ਬੁਢਲਾਡਾ ਮੁਖੀ ਕੰਵਲਜੀਤ ਸਿੰਘ, ਦਰਸ਼ਨ ਸਿੰਘ ਐਸ.ਐਚ.ਓ. ਬੋਹਾ, ਐਸ. ਆਈ. ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ, ਗਣੇਸ਼ਵਰ ਸਿੰਘ ਐਸ.ਐਚ.ਓ. ਸਦਰ ਬੁਢਲਾਡਾ ਤੋਂ ਇਲਾਵਾ ਵੱਡੀ ਗਿਣਤੀ ਕਰਮਚਾਰੀ ਸ਼ਾਮਿਲ ਸਨ |

ਪਿਛਲੀ ਖ਼ਬਰ ਬੋਹਾ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀ ਵੱਡੀ ਦੇਣ- ਕਲੀਪੁਰ <br/> ਅਗਲੀ ਖ਼ਬਰ ਐਸ.ਆਈ.ਆਰ. 'ਚ ਵੋਟਰਾਂ ਦੀ 2003 ਦੀ ਸੂਚੀ ਨਾਲ ਮਿਲਾਨ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।