ਬੁਢਲਾਡਾ, 5 ਜੂਨ (ਸਵਰਨ ਸਿੰਘ ਰਾਹੀ)-ਖੇਤਰ ਦੇ ਵੱਖ-ਵੱਖ ਥਾਈਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਡਾਇਟ ਇੰਚਾਰਜ ਪ੍ਰਿੰਸੀਪਲ ਡਾ. ਅੰਗਰੇਜ਼ ਸਿੰਘ ਵਿਰਕ ਨੇ ਦੱਸਿਆ ਕਿ ਜਿੱਥੇ ਸਿੱਖਿਆਰਥੀਆਂ ਵਲੋਂ ਸੰਸਥਾ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਗਈ ਉਥੇ ਸਟਾਫ਼ ਤੇ ਸਿੱਖਿਆਰਥੀਆਂ ਨੇ ਡਾਇਟ ਕੈਂਪਸ ਵਿਖੇ ਬੂਟੇ ਵੀ ਲਗਾਏ। ਸਿੱਖਿਆਰਥੀਆਂ ਨੇ �ਸ਼ਧੀ ਬੂਟਿਆਂ ਤੇ ਵਿਸ਼ਵ ਵਾਤਾਵਰਨ ਦਿਵਸ ‘ਤੇ ਡਿਜੀਟਲ ਪੇਸ਼ਕਾਰੀਆਂ ਵੀ ਦਿੱਤੀਆਂ। ਕਵਿਤਾ ਉਚਾਰਨ ਮੁਕਾਬਲੇ ‘ਚੋਂ ਜਤਿੰਦਰ ਕੌਰ ਨੇ ਪਹਿਲਾ ਅਤੇ ਹਰਗੁਣ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਲੈਕਚਰਾਰ ਸਰੋਜ ਸਿੰਗਲਾ, ਨਵਦੀਪ ਕੌਰ ਤੇ ਡਾ. ਗੁਰਪ੍ਰੀਤ ਕੌਰ ਨੇ ਵੀ ਵਾਤਾਵਰਨ ਦੀ ਸੁਰੱਖਿਆ ਦੀ ਮਹੱਤਤਾ ‘ਤੇ ਵਿਚਾਰ ਰੱਖੇ। ਇਸ ਮੌਕੇ ਲੈਕਚਰਾਰ ਬਲਵਿੰਦਰ ਸਿੰਘ ਬਾਘਾ, ਪ੍ਰਸ਼ੋਤਮ ਸਿੰਘ, ਬਲਦੇਵ ਪ੍ਰਕਾਸ਼, ਸਤਨਾਮ ਸਿੰਘ ਡੀ.ਪੀ.ਈ. ਆਦਿ ਹਾਜ਼ਰ ਸਨ।
ਵਿਸ਼ਵ ਵਾਤਾਵਰਨ ਦਿਵਸ ਮੌਕੇ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ
ਅਜੀਤ ਡੈਸਕ
06-06-2026