22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਟਕਸਾਲੀ ਪਰਿਵਾਰਾਂ ਨੂੰ ਨਾਲ ਲੈ ਕੇ ਕਾਂਗਰਸ ਨੂੰ ਹਲਕੇ 'ਚ ਕਰਾਂਗੇ ਮਜ਼ਬੂਤ-ਕ੍ਰਿਸ਼ਨ ਸਿੰਘ ਭਾਗੀਵਾਂਦਰ <br/>

ਅਜੀਤ ਡੈਸਕ 13-06-2026
ਤਲਵੰਡੀ ਸਾਬੋ, 12 ਜੂਨ (ਪੱਤਰ ਪ੍ਰੇਰਕ)-ਪਿਛਲੇ ਕਾਫ਼ੀ ਸਮੇਂ ਤੋਂ ਹਲਕਾ ਤਲਵੰਡੀ ਸਾਬੋ ਅੰਦਰ ਕਾਂਗਰਸ ਪਾਰਟੀ ਵਲੋਂ ਸਿਆਸੀ ਤੌਰ 'ਤੇ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਪਿਛਲੇ ਦਿਨਾਂ ਤੋਂ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਤੇ ਪੁਰਾਣੇ ਵਰਕਰਾਂ ਨਾਲ ਮੁਲਾਕਾਤ ਦੀ ਆਰੰਭੀ ਮੁਹਿੰਮ ਤਹਿਤ ਲੰਘੇ ਦਿਨ ਵੀ ਕੁਝ ਪੁਰਾਣੇ ਤੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਦਿਆਂ ਕਾਂਗਰਸ ਦੀ ਮਜ਼ਬੂਤੀ ਲਈ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ | ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਟੀਮ ਵਲੋਂ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਬਲਾਕ ਕਾਂਗਰਸ ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ ਰਾਮ ਤੀਰਥ, ਜਗਤਾਰ ਸਿੰਘ ਮੈਨੂੰਆਣਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ, ਜਗਦੇਵ ਸਿੰਘ ਜੱਜਲ ਸਾਬਕਾ ਸਰਪੰਚ, ਰਾਮ ਸਿੰਘ ਲੇਲੇਵਾਲਾ ਆਦਿ ਨਾਲ ਮੁਲਾਕਾਤ ਕਰਦਿਆਂ ਪਾਰਟੀ ਦੀ ਹਲਕੇ ਅੰਦਰ ਮਜ਼ਬੂਤੀ ਲਈ ਸਹਿਯੋਗ ਦੀ ਮੰਗ ਕੀਤੀ ਗਈ ਤੇ ਉਕਤ ਆਗੂਆਂ ਨੇ ਪਾਰਟੀ ਹਿਤ 'ਚ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਯਕੀਨ ਦਵਾਇਆ | ਓਧਰ ਗੱਲਬਾਤ ਦੌਰਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਹਲਕੇ ਅੰਦਰ ਹੁਣ ਸਿਆਸਤ ਦਾ ਦੌਰ ਬਦਲ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਵੀ ਚਾਹੁੰਦੇ ਹਨ ਕਿ ਹਲਕੇ ਦੀ ਵਾਗਡੋਰ ਹਲਕੇ ਦਾ ਵਸਨੀਕ ਹੀ ਸੰਭਾਲੇ ਕੋਈ ਬਾਹਰਲਾ ਨਹੀਂ ਇਸ ਲਈ ਉਹ ਪਿਛਲੇ ਕਾਫੀ ਸਮੇਂ ਤੋਂ ਹਲਕੇ ਦੇ ਕਾਂਗਰਸੀਆਂ ਨਾਲ ਰਾਬਤਾ ਬਣਾ ਕੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਨਾਲ ਸੰਬੰਧਿਤ ਟਕਸਾਲੀ ਪਰਿਵਾਰ ਤੇ ਪੁਰਾਣੇ ਵਰਕਰ ਇਕਜੁਟ ਹੋ ਰਹੇ ਹਨ ਤੇ ਉਨ੍ਹਾਂ ਦੇ ਸਹਿਯੋਗ ਸਦਕਾ ਹਲਕੇ ਅੰਦਰ ਪਾਰਟੀ ਨੂੰ ਇੰਨਾ ਮਜ਼ਬੂਤ ਕਰਾਂਗੇ ਕਿ 2027 ਵਿਧਾਨ ਸਭਾ ਚੋਣਾਂ 'ਚ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦਾ ਪੁੱਤਰ ਹੋਣ ਨਾਤੇ ਨਾ ਕੇਵਲ ਕਾਂਗਰਸੀ ਸਗੋਂ ਹੋਰ ਲੋਕ ਵੀ ਮੇਰੇ 'ਤੇ ਭਰੋਸਾ ਕਰ ਰਹੇ ਹਨ ਤੇ ਜਲਦ ਹਲਕੇ ਦੀ ਰਾਜਨੀਤੀ ਚ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ |

ਪਿਛਲੀ ਖ਼ਬਰ ਸਾਬਕਾ ਕੌਂਸਲਰ ਟਹਿਲ ਸਿੰਘ ਬੁੱਟਰ ਸਮੇਤ ਕਈਆਂ ਦੇ ਮੋਬਾਈਲ ਫੋਨ ਤੇ ਪਰਸ ਹੋਏ ਚੋਰੀ <br/> ਅਰਵਿੰਦ ਕੇਜਰੀਵਾਲ ਤੇ ਭ... ਅਗਲੀ ਖ਼ਬਰ ਗ੍ਰਾਮ ਪੰਚਾਇਤ ਸਿਰੀਏਵਾਲਾ ਵਲੋਂ ਵਿਸ਼ੇਸ਼ ਆਧਾਰ ਕਾਰਡ ਕੈਂਪ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।