27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੁੱਲਰੀਆਂ ਵਿਖੇ ਕੈਂਪ ਦੌਰਾਨ 44 ਯੂਨਿਟ ਖ਼ੂਨਦਾਨ ਹੋਇਆ

ਅਜੀਤ ਡੈਸਕ 20-06-2026
ਬਰੇਟਾ, 19 ਜੂਨ (ਮੰਡੇਰ)- ਆਸਰਾ ਫਾਊਂਡੇਸ਼ਨ ਬਰੇਟਾ ਵਲੋਂ ਨੇੜਲੇ ਪਿੰਡ ਕੁੱਲਰੀਆਂ ਦੇ ਗੁਰਦੁਆਰਾ ਸਾਹਿਬ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 44 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਬਾਬਾ ਕਰਮਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਅਤੇ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਖੂਨ ਥੈਲੇਸੀਮੀਆਂ ਪੀੜਤ ਬੱਚਿਆਂ, ਸੜਕੀ ਹਾਦਸਿਆਂ, ਕੈਂਸਰ ਮਰੀਜ਼ਾਂ, ਜਣੇਪਾ ਕੇਸਾਂ ਦੇ ਕੰਮ ਆਵੇਗਾ। ਇਸ ਮੌਕੇ ਡਾ. ਗੁਰਪਿਆਰ ਸਿੰਘ ਬਰੇਟਾ, ਸਨੈਨਾ, ਅਮਨ, ਚੇਅਰਮੈਨ ਪ੍ਰਧਾਨ ਗਿਆਨ ਚੰਦ ਆਜ਼ਾਦ, ਜਲਵਿੰਦਰ ਸਿੰਘ ਜੋਰਾ ਤੇ ਬੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵਲੋਂ ਭਾਜਪਾ ਆਗੂਆਂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਪੰਜਾਬੀਆਂ ਪ੍ਰਤੀ ਭੱਦੀਆਂ ਟਿੱਪਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।