05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਖ਼ਿਆਲਾ ਕਲਾਂ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਸੰਬੰਧੀ ਵਫ਼ਦ ਵਿਧਾਇਕ ਨੂੰ ਮਿਲਿਆ

ਅਜੀਤ ਡੈਸਕ 23-06-2026

ਮਾਨਸਾ, 22 ਜੂਨ (ਧਾਲੀਵਾਲ)- ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਸੀ.ਐਚ.ਸੀ. ਹਸਪਤਾਲ ਨੂੰ ਅਪਗੇ੍ਰਡ ਕਰਵਾਉਣ ਦੀ ਮੰਗ ਨੂੰ ਲੈ ਕੇ ਖ਼ਿਆਲਾ ਕਲਾਂ, ਮਲਕਪੁਰ ਅਤੇ ਖ਼ਿਆਲਾ ਖ਼ੁਰਦ ਦੇ ਵਾਸੀਆਂ ਦਾ ਵਫ਼ਦ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ 72 ਪਿੰਡਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾ ਰਹੇ ਇਸ ਸਰਕਾਰੀ ਹਸਪਤਾਲ ਨੂੰ ਪਦ ਉੱਨਤ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਮੁੱਖ ਸੜਕਾਂ ’ਤੇ ਰੋਜ਼ਾਨਾ ਦਰਜਨਾਂ ਹਾਦਸੇ ਵਾਪਰਦੇ ਹਨ ਪਰ ਸਿਹਤ ਸਹੂਲਤਾਂ ਦੀ ਘਾਟ ਕਾਰਨ ਕਈ ਵਾਰ ਲੋਕ ਆਪਣੀ ਜਾਨ ਗਵਾ ਬੈਠਦੇ ਹਨ । ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਹਸਪਤਾਲਾਂ ’ਚ 1 ਲੱਖ 20 ਹਜ਼ਾਰ ਦੀ ਆਬਾਦੀ ਤੱਕ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪਰ ਇਸ ਸੀ.ਐਚ.ਸੀ. ਅਧੀਨ ਸਾਢੇ 3 ਲੱਖ ਤੋਂ ਵੀ ਵਧੇਰੇ ਆਬਾਦੀ ਹੈ । ਵਿਧਾਇਕ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਮਸਲੇ ਦਾ ਹੱਲ ਕਰਵਾ ਕੇ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਉੱਚਾ ਦਰਜਾ ਦਿਵਾਉਣ ਲਈ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਅਮਨਦੀਪ ਸਿੰਘ, ਮਾ. ਲਖਵੀਰ ਸਿੰਘ, ਜੀਵਨ ਕੁਮਾਰ, ਸੁਖਦੀਪ ਸਿੰਘ ਸੁੱਖੀ ਖ਼ਿਆਲਾ ਆਪ ਆਗੂ ਰਮੇਸ਼ ਖ਼ਿਆਲਾ, ਸਰਪੰਚ ਅਵਤਾਰ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਕੌਰ, ਗੁਰਦੇਵ ਸਿੰਘ ਤੋਂ ਇਲਾਵਾ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਮੁੱਖ ਮੰਤਰੀ ਭਲਕੇ ਕਰਨਗੇ ਜ਼ਿਲ੍ਹੇ ਦੇ ਪਿੰਡ ਧਰਮਪੁਰਾ ’ਚ ਲੋਕ ਮਿਲਣੀ ਅਗਲੀ ਖ਼ਬਰ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਸੜਕਾਂ ਦੀ ਕਾਇਆ ਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।