29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਭਾਜਪਾ ਵਲੋਂ ਕੀਤੇ ਜਾਣਗੇ ਮੁੱਖ ਮੰਤਰੀ ਨੂੰ ਸਵਾਲ

ਅਜੀਤ ਡੈਸਕ 24-06-2026

ਬਰੇਟਾ, 23 ਜੂਨ (ਪਾਲ ਸਿੰਘ ਮੰਡੇਰ)- ਪਿੰਡ ਧਰਮਪੁਰਾ ਵਿਖੇ ਲੋਕ ਮਿਲਣੀ ਲਈ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਅਮਨ-ਕਾਨੂੰਨ ਦੀ ਡਾਵਾਂਡੋਲ ਹੋ ਸਥਿਤੀ ਨੂੰ ਲੈ ਕੇ ਸਵਾਲ ਕੀਤੇ ਜਾਣਗੇ । ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ’ਚ ਹਰ ਰੋਜ ਕਤਲੇਆਮ ਹੋ ਰਹੇ ਹਨ ਅਤੇ ਦਿਨ ਦਿਹਾੜੇ ਬਾਜ਼ਾਰਾਂ ’ਚੋਂ ਔਰਤਾਂ ਦੀਆਂ ਵਾਲੀਆਂ ਪੁੱਟ ਕੇ ਲੈ ਜਾਂਦੇ ਹਨ । ਇਸ ਮੌਕੇ ਬਲਵਿੰਦਰ ਸਿੰਘ ਪਟਵਾਰੀ, ਰਾਜ ਕੁਮਾਰ ਬਾਂਸਲ, ਸੂਰਜ ਪ੍ਰਕਾਸ਼, ਅਸ਼ੋਕ ਕੁਮਾਰ ਗੋਰਾ, ਓਮ ਲਾਲ ਬਾਲਮੀਕੀ, ਨਰਿੰਦਰ ਬਾਂਸਲ, ਮੋਹਿਤ ਜਾਂਗੜਾ, ਬਦਰੀ ਪ੍ਰਸ਼ਾਦ, ਵਿਨੋਦ ਜੈਨ ਅਤੇ ਨੀਰਜ ਕੁਮਾਰ ਹਾਜ਼ਰ ਸਨ ।

ਪਿਛਲੀ ਖ਼ਬਰ ਸ਼ਹਿਰ ’ਚ ਸਾਫ-ਸਫਾਈ ਪੱਖੋਂ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਏ. ਡੀ. ਸੀ. ਅਗਲੀ ਖ਼ਬਰ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।