02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਿਰਜਲਾ ਇਕਾਦਸ਼ੀ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ

ਅਜੀਤ ਡੈਸਕ 26-06-2026

ਬੁਢਲਾਡਾ, 25 ਜੂਨ (ਸਵਰਨ ਸਿੰਘ ਰਾਹੀ)- ਨਿਰਜਲਾ ਇਕਾਦਸ਼ੀ ਦਿਹਾੜੇ ਮੌਕੇ ਸਥਾਨਕ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਥਾਨਕ ਬੱਸ ਅੱਡਾ ਵਿਖੇ ਰਾਹਗੀਰਾਂ ਅਤੇ ਸਵਾਰੀਆਂ ਦੀ ਸਹੂਲਤ ਲਈ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ । ਸੰਸਥਾ ਦੇ ਮੁਖੀ ਮਾ. ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਸੰਸਥਾ ਵਲੋਂ ਕਈ ਸਾਲਾਂ ਤੋਂ ਗਰਮੀਆਂ ਦੇ ਦਿਨਾਂ ’ਚ ਲਗਾਤਾਰ ਠੰਢੇ ਪਾਣੀ ਦਾ ਪਿਆਓ ਚਲਾਇਆ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ ਅਨੇਜਾ, ਬਲਬੀਰ ਸਿੰਘ ਕੈਂਥ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ.ਓ., ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਕੀਰਤਨ ਸਿੰਘ, ਵਿਸਾਖਾ ਸਿੰਘ ਦੋਦੜਾ, ਹੇਮ ਰਾਜ ਸ਼ਰਮਾ, ਸੁਰਜੀਤ ਸਿੰਘ ਟੀਟਾ, ਅਮਰਜੀਤ ਸਿੰਘ ਜੀਤੀ, ਨੱਥਾ ਸਿੰਘ, ਮਨਿੰਦਰ ਸਿੰਘ ਲੱਕੀ, ਮਹਿੰਦਰਪਾਲ ਸਿੰਘ ਅਨੰਦ, ਕਮਲਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਵਿੱਤ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਏਡਿਡ ਸਕੂਲਾਂ ਦੇ ਅਧਿਆਪਕ ਤਨਖ਼ਾਹਾਂ ਤੋਂ ਵਾਂਝੇ ਅਗਲੀ ਖ਼ਬਰ ਸ੍ਰੀ ਕਾਲੀ ਮਾਤਾ ਮੰਦਰ ਦੀ ਇਮਾਰਤ ਦੀ ਛੱਤ ਪਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।