13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸੜਕ ’ਤੇ ਜਾਂਦਾ ਤੂੜੀ ਦਾ ਟਰਾਲਾ ਪਲਟਿਆ

ਅਜੀਤ ਡੈਸਕ 27-06-2026
ਸਰਦੂਲਗੜ੍ਹ, 26 ਜੂਨ (ਜੀ.ਐਮ.ਅਰੋੜਾ)- ਬੀਤੀ ਰਾਤ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸਰਦੂਲਗੜ੍ਹ ਵਿਚੋਂ ਲੰਘਦੀ ਨੈਸ਼ਨਲ ਹਾਈਵੇ ਤੇ ਟਰੈਕਟਰ ਟਰਾਲੀ ਓਵਰਲੋਡ ਤੂੜੀ ਲਿਜਾ ਰਿਹਾ ਪਲਟ ਗਿਆ ਜਿਸ ਕਾਰਨ ਹਾਈਵੇ ਤੇ ਸਰਸਾ ਵਾਲੀ ਸਾਈਡ ਜਾਣ ਵਾਲੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਟਰੈਫ਼ਿਕ ਨੂੰ ਕਈ ਘੰਟੇ ਦੂਜੀ ਸਾਈਡ ਤੋਂ ਵੀ ਜਾਣਾ ਪਿਆ। ਪੰਜਾਬ ਪੁਲਿਸ ਵਲੋਂ ਭਾਵੇਂ ਰੋਜ਼ਾਨਾ ਸ਼ਹਿਰ ਅੰਦਰ ਦੋ-ਪਹੀਆ ਅਤੇ ਚਾਰ-ਪਹੀਆ ਵਹੀਕਲਾਂ ਦੇ ਚਲਾਨ ਆਊਟ ਸਾਈਡ, ਬਿਨਾਂ ਹੈਲਮਟ, 3 ਸਵਾਰੀਆਂ ਦੇ ਕੱਟੇ ਜਾਂਦੇ ਹਨ ਪਰ ਇਨ੍ਹਾਂ ਓਵਰਲੋਡ ਟਰਾਲਿਆਂ ਨੂੰ ਪਤਾ ਨਹੀਂ ਕਿਉਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਟਰਾਲਾ ਕਈ ਘੰਟਿਆਂ ਬਾਅਦ ਪਾਸੇ ਹੋਣ ਤੋਂ ਬਾਅਦ ਟਰੈਫ਼ਿਕ ਸਹੀ ਤਰੀਕੇ ਨਾਲ ਚੱਲ ਸਕੀ।
ਪਿਛਲੀ ਖ਼ਬਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਏ-ਗੁਰਮੀਤ ਸਿੰਘ ਖੁੱਡੀਆ ਕੈਬਨਿਟ ਮੰਤਰੀ ਵਲੋਂ ਹਲਕਾ, ਬਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।