13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪਿੰਡ ਖੈਰਾ ਖ਼ੁਰਦ ਤੋਂ ਆਹਲੂਪੁਰ ਤੱਕ ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 27-06-2026
ਸਰਦੂਲਗੜ੍ਹ, 26 ਜੂਨ (ਜੀ.ਐਮ.ਅਰੋੜਾ)- ਨੇੜਲੇ ਪਿੰਡ ਖੈਰਾ ਖ਼ੁਰਦ ਤੋਂ ਆਹਲੂਪੁਰ ਨੂੰ ਜਾਣ ਵਾਲੀ ਸੜਕ ਥਾਂ-ਥਾਂ ਤੋਂ ਟੁੱਟਣ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਰਤੀਆ ਸੜਕ ਟੁੱਟੀ ਹੋਣ ਕਾਰਨ ਭਾਰੀ ਅਤੇ ਹਲਕੇ ਵਹੀਕਲ ਇਸ ਲਿੰਕ ਰੋਡ ਉੱਤੋਂ ਦੀ ਰਤੀਆ ਨੂੰ ਜਾਂਦੇ ਹਨ, ਜਿਸ ਕਾਰਨ ਇਹ ਸੜਕ ਟੁੱਟ ਗਈ। ਪੰਜਾਬ ਸਰਕਾਰ ਵਲੋਂ ਰਤੀਆ ਸੜਕ ਬਣਾ ਦਿੱਤੀ ਗਈ ਪਰ ਇਸ ਰੋਡ ਨੂੰ ਅਜੇ ਤੱਕ ਨਹੀਂ ਬਣਾਇਆ ਗਿਆ, ਜਿਸ ਕਾਰਨ ਇਸ ਸੜਕ ਤੋਂ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਦਿੱਕਤ ਪੇਸ਼ ਆਉਂਦੀ ਹੈ। ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸੜਕ ਨੂੰ ਜਲਦੀ ਬਣਾਇਆ ਜਾਵੇ।
ਪਿਛਲੀ ਖ਼ਬਰ ਭੁਪਿੰਦਰ ਕੁਮਾਰ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ ਅਗਲੀ ਖ਼ਬਰ ਬਠਿੰਡਾ ਨੂੰ ਨਸ਼ਾ-ਮੁਕਤ ਬਣਾਉਣ ਲਈ ਹਰ ਵਿਭਾਗ ਨਿਭਾਏ ਸਰਗਰਮ ਭੂਮਿਕਾ- ਗੁਰਮੀਤ ਸਿੰਘ ਖੁੱਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।