03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ 15920 ਬੱਚਿਆਂ ਨੂੰ ਪਿਲਾਈਆਂ ਬੂੰਦਾਂ

ਅਜੀਤ ਡੈਸਕ 01-07-2026

ਮਾਨਸਾ, 30 ਜੂਨ (ਸ.ਰਿ.)- ਪਲਸ ਪੋਲਿਓ ਮੁਹਿੰਮ ਦੇ ਤੀਜੇ ਦਿਨ 5 ਸਾਲ ਤੱਕ ਦੇ 15 ਹਜ਼ਾਰ 920 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ 5 ਸਾਲ ਤੱਕ ਦੇ 67 ਹਜ਼ਾਰ 849 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਸੀ, ਜਿਸ ਤਹਿਤ ਪਹਿਲੇ ਦਿਨ 28 ਹਜ਼ਾਰ 859 ਅਤੇ ਦੂਜੇ ਦਿਨ 19 ਹਜ਼ਾਰ 447 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਹੁਣ ਤੱਕ 64 ਹਜ਼ਾਰ 226 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਅਾਂ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਟੀਚੇ ਦੀ ਪ੍ਰਾਪਤੀ ਲਈ 379 ਲਈ ਰੈਗੂਲਰ ਬੂਥਾਂ ਸਮੇਤ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ’ਤੇ ਪੋਲਿਓ ਬੂੰਦਾਂ ਪਿਲਾਉਣ ਲਈ 13 ਟਰਾਂਜ਼ਿਟ, 18 ਮੋਬਾਇਲ ਟੀਮਾਂ ਕਰ ਕਰ ਰਹੀਆਂ ਹਨ ਅਤੇ 73 ਸੁਪੋਰਟਿਵ ਸੁਪਰਵਾਈਜ਼ਰ ਲਗਾਏ ਗਏ ਹਨ।

ਪਿਛਲੀ ਖ਼ਬਰ ਜਗਸੀਰ ਸਿੰਘ ਜੱਗਾ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਤੇ ਕਿਰਪਾਲ ਸਿੰਘ ਉਪ ਪ੍ਰਧਾਨ ਚੁਣੇ ਅਗਲੀ ਖ਼ਬਰ ਕਮਿਊਨਿਸਟ ਆਗੂਆਂ ਵਲੋਂ ਬਿਜਲੀ ਕੱਟਾਂ ਤੇ ਮਨਰੇਗਾ ਕਾਨੂੰਨ ਸੰਬੰਧੀ ਪੰਜਾਬ ਸਰਕਾਰ ਦੀ ਆਲੋਚਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।