03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗਰਮੀ ਤੋਂ ਪੀੜਤ ਦੋ ਵਿਅਕਤੀ ਹਸਪਤਾਲ ਦਾਖ਼ਲ

ਅਜੀਤ ਡੈਸਕ 12-07-2026

ਬਠਿੰਡਾ, 11 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਮਾਲ ਗੋਦਾਮ ਰੋਡ ਨਿਵਾਸੀ ਇਕ ਬੇਸਹਾਰਾ ਵਿਅਕਤੀ ਦੀ ਹਾਲਤ ਗਰਮੀ ਕਾਰਨ ਨਾਜ਼ੁਕ ਹੋਣ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਟੀਮ ਮੈਂਬਰ ਵਿੱਕੀ ਕੁਮਾਰ ਵਲੋਂ ਸਹਾਰਾ ਐਂਬੂਲੈਂਸ ਰਾਹੀਂ ਬੇਸਹਾਰਾ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ, ਜਿੱਥੇ ਡਾਕਟਰ ਨੇ ਮੁੱਢਲੀ ਸਹਾਇਤਾ ਦਿੱਤੀ। ਇਕ ਹੋਰ ਘਟਨਾ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ‘ਤੇ ਇਕ ਰੇਲਵੇ ਯਾਤਰੀ ਨੂੰ ਕਹਿਰ ਭਰੀ ਗਰਮੀ ਕਾਰਨ ਚੱਕਰ ਆਉਣ ਕਾਰਨ ਹਾਲਤ ਨਾਜ਼ੁਕ ਹੋ ਗਈ। ਇਸ ਯਾਤਰੀ ਨੂੰ ਵੀ ਸਹਾਰਾ ਟੀਮ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ।

ਪਿਛਲੀ ਖ਼ਬਰ ਜੁਗਨੀ ਕਿੱਥੇ ਕਿੱਥੇ ਗਈ? ਅਗਲੀ ਖ਼ਬਰ ਕਿਸਾਨਾਂ ਦੀ ਇੰਚ ਜ਼ਮੀਨ ’ਤੇ ਵੀ ਸਰਕਾਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।