04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਜੀਤਮਹਿੰਦਰ ਸਿੰਘ ਸਿੱਧੂ ਵਲੋਂ ਕਾਂਗਰਸ ਪਾਰਟੀ ਬੀ.ਐੱਲ.ਏ. ਨਾਲ ਮੀਟਿੰਗ

ਅਜੀਤ ਡੈਸਕ 15-07-2026

ਮੌੜ ਮੰਡੀ, 14 ਜੁਲਾਈ (ਗੁਰਜੀਤ ਸਿੰਘ ਕਮਾਲੂ)-ਕਾਂਗਰਸ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਅੱਜ ਆਪਣੇ ਮੌੜ ਮੰਡੀ ਦਫ਼ਤਰ ਵਿਚ ਕਾਂਗਰਸ ਪਾਰਟੀ ਦੀ ਬੀ ਐਲ ਏ, ਕਾਂਗਰਸ ਦੇ ਕੌਂਸਲਰਾਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਭਾਰਤੀ ਚੋਣ ਕਮਿਸ਼ਨ ਵਲੋਂ ਮੌਜੂਦਾ ਸਮੇਂ ਵਿਚ ਚਲਾਏ ਜਾ ਰਹੇ ਐਸ ਆਈ ਆਰ ਦੇ ਸਬੰਧ ਵਿਚ ਵਿਚਾਰ ਚਰਚਾ ਕੀਤੀ ਅਤੇ ਸਾਰੇ ਬੀ ਐਲ ਏ ਨੂੰ ਇਹ ਤਾਕੀਦ ਕੀਤੀ ਗਈ ਕਿ ਪਾਰਟੀ ਨਾਲ ਸਬੰਧਿਤ ਕਿਸੇ ਵੀ ਵਰਕਰ ਦੀ ਵੋਟ ਨਹੀਂ ਕੱਟੀ ਜਾਣੀ ਚਾਹੀਦੀ, ਬੀ ਐਲ ਏ ਪੂਰੀ ਮੁਸਤੈਦੀ ਨਾਲ ਐਸ ਆਈ ਆਰ ਦੇ ਕੰਮ ਵਿਚ ਆਪਣੀ ਡਿਊਟੀ ਨਿਭਾਉਣ। ਇਸ ਤੋਂ ਇਲਾਵਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲਿਜਾਣ ਲਈ ਸੁਹਿਰਦ ਅਤੇ ਸਲ਼ੀਕੇਬੱਧ ਕੋਸ਼ਿਸ਼ਾਂ ਕਿਵੇਂ ਕੀਤੀਆਂ ਜਾਣ ਇਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ, ਰਾਜੇਸ਼ ਜੈਨ, ਲਾਭ ਸਿੰਘ ਮੌੜ ਕਲਾਂ, ਕੇਵਲ ਸਿੰਘ ਮੌੜ ਕਲਾਂ, ਯਾਦਵਿੰਦਰ ਸਿੰਘ ਯਾਦੂ, ਲਖਵੀਰ ਸਿੰਘ ਨਾਜ਼ੀ ਐਸ ਸੀ, ਜਗਦੀਸ਼ ਸਿੰਘ ਦੀਸਾ ਕਮਾਲੂ, ਭੁਪਿੰਦਰ ਸ਼ਰਮਾ ਮਾਈਸਰਖਾਨਾ, ਪਰਮਜੀਤ ਸਿੰਘ ਮੌੜ ਖੁਰਦ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਰਾਜਾ ਵੜਿੰਗ ਪਾਰਟੀ ਦੇ ਮਜ਼ਬੂਤ ਪ੍ਰਧਾਨ, 2027 ਦੀਆਂ ਚੋਣਾਂ ’ਚ ਕਾਂਗਰਸ ਸਿਰਜੇਗੀ ਇਤਿਹਾਸ -ਕੁਲਵਿੰਦਰ ਕਿੰਦੀ ਲਹਿਰਾ ਮੁ... ਅਗਲੀ ਖ਼ਬਰ ਆਧਾਰ ਕਾਰਡ ਨਵੇਂ ਬਣਾਉਣ ਅਤੇ ਅਪਡੇਟ ਕਰਨ ਲਈ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।