04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਫ਼ੀਲਡ ਕਾਮਿਆਂ ਵਲੋਂ ਤਨਖਾਹਾਂ ਜਾਰੀ ਕਰਵਾਉਣ ਲਈ ਰੋਸ ਵਿਖਾਵਾ

ਅਜੀਤ ਡੈਸਕ 15-07-2026

ਬਠਿੰਡਾ, 14 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਕਾਮਿਆਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੇ ਦਫਤਰਾਂ ਮੂਹਰੇ ਰੋਸ ਵਿਖਾਵਾ ਕੀਤਾ ਗਿਆ। ਯੂਨੀਅਨ ਦੇ ਬ੍ਰਾਂਚ ਪ੍ਰਧਾਨ ਹਰਨੇਕ ਸਿੰਘ ਗਹਿਰੀ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਫੀਲਡ ਕਾਮਿਆਂ ਨੂੰ ਪਿਛਲੇ ਦੋ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ, ਜਿਸ ਸਬੰਧੀ ਵਾਰ-ਵਾਰ ਕਹਿਣ ‘ਤੇ ਸਬੰਧਤ ਅਧਿਕਾਰੀਆਂ ਵਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਰੋਸ ਵਜੋਂ ਅੱਜ ਸਰਕਲ ਦਫ਼ਤਰ ਬਠਿੰਡਾ ਅਤੇ ਮੰਡਲ ਨੰਬਰ ਇਕ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ 16 ਜੁਲਾਈ ਤੱਕ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਜਲ ਸਪਲਾਈ ਸਕੀਮਾਂ ਨੂੰ ਬੰਦ ਕਰਕੇ 17 ਜੁਲਾਈ ਤੋਂ ਮੰਡਲ ਨੰਬਰ ਇਕ ਅਤੇ ਸਰਕਲ ਦਫ਼ਤਰ ਬਠਿੰਡਾ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬ੍ਰਾਂਚ ਦੇ ਚੇਅਰਮੈਨ ਰਣਜੀਤ ਸਿੰਘ ਸਿੱਧੂ, ਬਲਜਿੰਦਰ ਸਿੰਘ ਚੁੱਘੇ, ਖਾਜ਼ਨਚੀ ਜਗਦੀਪ ਸਿੰਘ ਫੂਸ ਮੰਡੀ, ਬਲਵੀਰ ਸਿੰਘ ਭੱਟੀ, ਗੁਰਚਰਨ ਸਿੰਘ ਜੌੜਕੀਆਂ, ਗੁਰਲਾਲ ਸਿੰਘ, ਰੇਸ਼ਮ ਸਿੰਘ, ਜਗਤਾਰ ਸਿੰਘ ਤਾਰਾ, ਭੋਲਾ ਸਿੰਘ ਜੀਦਾ, ਪਰਮ ਚੰਦ ਬਠਿੰਡਾ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਨੇ ਵੱਖ-ਵੱਖ ਥਾਈਂ 5 ਘੰਟੇ ਲਈ ਟੋਲ ਪਲਾਜ਼ੇ ਕੀਤੇ ਟੋਲ ਮੁਕਤ ਅਗਲੀ ਖ਼ਬਰ ਰਾਜਾ ਵੜਿੰਗ ਪਾਰਟੀ ਦੇ ਮਜ਼ਬੂਤ ਪ੍ਰਧਾਨ, 2027 ਦੀਆਂ ਚੋਣਾਂ ’ਚ ਕਾਂਗਰਸ ਸਿਰਜੇਗੀ ਇਤਿਹਾਸ -ਕੁਲਵਿੰਦਰ ਕਿੰਦੀ ਲਹਿਰਾ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।