03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

21 ਦੀ ਮਾਨਸਾ ਕਨਵੈੱਨਸ਼ਨ ਸੱਬੰਧੀ ਪਿੰਡ ਦੂਲੋਵਾਲ ਵਿਖੇ ਲਾਮਬੰਦੀ ਮੀਟਿੰਗ

ਅਜੀਤ ਡੈਸਕ 16-07-2026

ਝੁਨੀਰ, 15 ਜੁਲਾਈ (ਸੰਜੀਵ ਸਿੰਗਲਾ)- ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਵਲੋਂ 21 ਜੁਲਾਈ ਨੂੰ ਪੈਨਸ਼ਨਰਜ਼ ਭਵਨ ਮਾਨਸਾ ਵਿਖੇ ਕੀਤੀ ਜਾ ਰਹੀ ਕਨਵੈੱਨਸ਼ਨ ਸਬੰਧੀ ਨੇੜਲੇ ਪਿੰਡ ਦੂਲੋਵਾਲ ਵਿਖੇ ਮਗਨਰੇਗਾ ਵਰਕਰਾਂ ਨਾਲ ਲਾਮਬੰਦੀ ਇਕੱਤਰਤਾ ਕੀਤੀ ਗਈ। ਯੂਨੀਅਨ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਲੋਕ ਵਿਰੋਧੀ ਨੀਤੀਆਂ ਲਿਆਉਣ ‘ਤੇ ਤੁਲੀ ਹੋਈ ਹੈ, ਨੂੰ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਹਾਕਮਾਂ ਨੇ ਆਪਸੀ ਗੰਢ-ਤੁਪ ਕਰ ਕੇ ਮਜ਼ਦੂਰਾਂ ਲਈ ਬਣੀ ਇਤਿਹਾਸਕ ਤੇ ਲਾਭਦਾਇਕ ਮਗਨਰੇਗਾ ਸਕੀਮ ਨੂੰ ਖ਼ਤਮ ਕਰ ਕੇ ਲੱਖਾਂ ਮਗਨਰੇਗਾ ਕਾਮਿਆਂ ਨੂੰ ਭੁੱਖਮਰੀ ਦੀ ਦਲਦਲ ‘ਚ ਧੱਕ ਦਿੱਤਾ। ਇਸ ਮੌਕੇ ਬਲਦੇਵ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਹਰਬੰਸ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਬਿੱਲੂ ਸਿੰਘ ਦੂਲੋਵਾਲ, ਮਨਜੀਤ ਕੌਰ ਦੂਲੋਵਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸਰਕਾਰੀ ਹਸਪਤਾਲ ਭੀਖੀ ਦੀ ਪੁਨਰ-ਸੁਰਜੀਤੀ ਲਈ ਲੋਕਾਂ ਨੂੰ ਲਾਮਬੰਦ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਰਾਜਪਾਲ ਵਲੋਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।