03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਚਹਿਲ ਫਾਊਂਡੇਸ਼ਨ ਸਮਾਓਂ ਨੇ ਗੁਰੂ ਘਰ ਦੀ ਸਾਫ਼-ਸਫ਼ਾਈ ਕੀਤੀ

ਅਜੀਤ ਡੈਸਕ 16-07-2026

ਭੀਖੀ, 15 ਜੁਲਾਈ (ਸਹੋਤਾ)- ਚਹਿਲ ਫਾਊਂਡੇਸ਼ਨ ਸਮਾਓਂ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਾਫ਼-ਸਫ਼ਾਈ ਕੀਤੀ। ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਗੁਰੂ ਘਰ ਵਿਚ ਸਫ਼ਾਈ ਕੈਂਪ ਲਗਾਇਆ ਜਾਂਦਾ ਹੈ। ਭਵਿੱਖ ਵਿਚ ਹੋਰ ਵੀ ਸਾਂਝੀਆਂ ਅਤੇ ਧਾਰਮਿਕ ਥਾਵਾਂ ‘ਤੇ ਸਫ਼ਾਈ ਕੈਂਪ ਜਾਰੀ ਰਹਿਣਗੇ। ਕੈਂਪ ਦੀ ਸੇਵਾ ਕਰ ਰਹੇ ਗੁਰਅੰਸ਼ ਚਹਿਲ, ਜਸਵਿੰਦਰ ਸਿੰਘ, ਲਸ਼ਮਣ ਸਿੰਘ, ਕਾਕਾ ਸਿੰਘ, ਭਿੰਦਰ ਸਿੰਘ ਚੀਮਾ, ਮੱਘਰ ਸਿੰਘ ਚੌਂਕੀਦਾਰ, ਨਿਰਮਲ ਸਿੰਘ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਰਣਜੀਤ ਸਿੰਘ ਅਤਲਾ ਨੇ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਕਿ ਲਗਾਤਾਰ ਕਈ ਸਾਲਾਂ ਤੋਂ ਗੁਰੂ ਘਰ ਦੀ ਸਮੇਂ-ਸਮੇਂ ‘ਤੇ ਸੇਵਾ ਕਰਦੇ ਆ ਰਹੇ ਹਨ।

ਪਿਛਲੀ ਖ਼ਬਰ ਬਲਦੇਵ ਸਿੰਘ ਆਕਲੀਆ ਹਲਕਾ ਇੰਚਾਰਜ ਭੁੱਚੋ ਭਾਜਪਾ ਵਲੋਂ ਐਸ.ਸੀ ਮੋਰਚਾ ਦੇ ਆਗੂ ਨਿਯੁਕਤ ਅਗਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਬਾਣੇ ਤੇ ਬਾਣੀ ਦੇ ਧਾਰਨੀ ਬਣਨ- ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।