08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਾਵਿ ਪੁਸਤਕ ‘ਕਿਉਂ ਕਹਾਂ ਅਲਵਿਦਾ’ ’ਤੇ ਵਿਚਾਰ ਚਰਚਾ 19 ਨੂੰ

ਅਜੀਤ ਡੈਸਕ 17-07-2026

ਮਾਨਸਾ, 16 ਜੁਲਾਈ (ਸੱਭਿ.ਪ੍ਰਤੀ.)- ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ ਸ਼ਾਇਰ ਅੰਮ੍ਰਿਤ ਸਮਿਤੋਜ ਦੀ ਕਾਵਿ ਪੁਸਤਕ ‘ਕਿਉਂ ਕਹਾਂ ਅਲਵਿਦਾ’ ‘ਤੇ ਵਿਚਾਰ ਚਰਚਾ 19 ਜੁਲਾਈ ਨੂੰ ਸਥਾਨਕ ਬੱਚਤ ਭਵਨ ਵਿਖੇ ਸਵੇਰੇ 10 ਵਜੇ ਕਰਵਾਈ ਜਾਵੇਗੀ। ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਵਿਸ਼ੇਸ਼ ਮਹਿਮਾਨ ਰੰਗਕਰਮੀ ਅਤੇ ਫ਼ਿਲਮੀ ਅਦਾਕਾਰਾ ਮਨਜੀਤ ਕੌਰ ਔਲਖ ਹੋਣਗੇ। ਡਾ. ਕੁਲਦੀਪ ਸਿੰਘ ਦੀਪ ਤੇ ਪ੍ਰੋ: ਗੁਰਦੀਪ ਸਿੰਘ ਢਿੱਲੋਂ ਮੁੱਖ ਵਕਤਾ ਹੋਣਗੇ।

ਪਿਛਲੀ ਖ਼ਬਰ ਦਲਿਤ ਬੇਰੁਜ਼ਗਾਰ ਨੌਜਵਾਨ ਤੋਂ ਰਾਸ਼ਨ ਡਿਪੂ ਖੋਹਣ ਦੇ ਵਿਰੋਧ ’ਚ ਸੰਘਰਸ਼ ਕਰਨ ਦਾ ਐਲਾਨ ਅਗਲੀ ਖ਼ਬਰ ਨਰਮੇ ਨੂੰ ਔੜ ਲੱਗਣ ਤੋਂ ਬਚਾਉਣ ਲਈ ਸਮੇਂ ਸਿਰ ਸਿੰਚਾਈ ਯਕੀਨੀ ਬਣਾਈ ਜਾਵੇ-ਮੁੱਖ ਖੇਤੀਬਾੜੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।