04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜ਼ੋਨ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਸੇਂਟ ਜ਼ੇਵੀਅਰਜ਼ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 11 ਮੈਡਲ

ਅਜੀਤ ਡੈਸਕ 20-07-2026

ਬੁਢਲਾਡਾ, 19 ਜੁਲਾਈ (ਸਵਰਨ ਸਿੰਘ ਰਾਹੀ)- ਬੁਢਲਾਡਾ ਜ਼ੋਨ ਨਾਲ ਸਬੰਧਿਤ ਸਕੂਲਾਂ ਦੇ ਕਰਵਾਏ ਗਏ ਜ਼ੋਨ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਸਥਾਨਕ ਸੇਂਟ ਜ਼ੇਵੀਅਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਕੋਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਗੌਰਵਦੀਪ ਸਿੰਘ ਬੁਢਲਾਡਾ, ਸ਼ੁਭਦੀਪ ਸਿੰਘ ਬੱਛੋਆਣਾ, ਸਹਿਜਪ੍ਰੀਤ ਸਿੰਘ ਭੀਖੀ ਤੇ ਲਵਨੀਤ ਸਿੰਘ ਦੋਦੜਾ ਨੇ ਗੋਲਡ, ਹਰਜੋਤ ਸਿੰਘ ਸਿਰਸੀਵਾਲਾ ਤੇ ਬੇਅੰਤ ਸਿੰਘ ਬੱਛੋਆਣਾ ਨੇ ਸਿਲਵਰ ਅਤੇ ਗੁਰਫ਼ਤਿਹ ਸਿੰਘ, ਗੁਰਫ਼ਤਿਹ ਸਿੰਘ ਚੱਕ ਭਾਈਕੇ, ਸਹਿਜਦੀਪ ਸਿੰਘ, ਭੁਪਿੰਦਰ ਸਿੰਘ ਤੇ ਸ਼ਮਿੰਦਰ ਸਿੰਘ ਨੇ ਕਾਂਸੇ ਦੇ ਮੈਡਲ ਹਾਸਿਲ ਕਰਦਿਆਂ ਜ਼ਿਲ੍ਹਾ ਪੱਧਰ ’ਚ ਆਪਣਾ ਸਥਾਨ ਬਣਾਇਆ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਮਨਜੋਤ ਸਿੰਘ ਸਿੱਧੂ, ਪ੍ਰਿੰਸੀਪਲ ਸ਼ਾਇਜੁ ਏਪਨ, ਵਾਇਸ ਪ੍ਰਿੰਸੀਪਲ ਥੁਲਸੀ ਕੇ. ਵੀ ਨੇ ਜੇਤੂ ਖਿਡਾਰੀਆ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੇਂਟ ਜ਼ੇਵੀਅਰਜ਼ ਪਬਲਿਕ ਸਕੂਲ ਬਿਹਤਰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਦੀ ਵੀ ਚੰਗੀ ਸਿਖਲਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਲਈ ਕਿੱਕ ਬਾਕਸਿੰਗ ਸਮੇਤ ਕਰਾਟੇ, ਕੁਸ਼ਤੀ, ਵੂਸ਼ੋ, ਕ੍ਰਿਕਟ, ਕਬੱਡੀ ਆਦਿ ਹਰੇਕ ਖੇਡ ਦੇ ਮੁਕੰਮਲ ਪ੍ਰਬੰਧ ਹਨ।

ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਕਸਤੂਰਬਾ ਗਾਂਧੀ ਸਕੂਲ ਖਾਈ ਵਿਖੇ ਮੁਫ਼ਤ ਦੰਦਾਂ ਦਾ ਕੈਂਪ ਅਗਲੀ ਖ਼ਬਰ ਸ਼ਾਇਰ ਅੰਮ੍ਰਿਤ ਸਮਿਤੋਜ ਦੀ ਕਾਵਿ ਪੁਸਤਕ ‘ਕਿਉਂ ਕਹਾਂ ਅਲਵਿਦਾ’ ’ਤੇ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।