07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਿਸ਼ੇਸ਼ ਸਾਈਕਲ ਰਾਈਡ ’ਚ ਬੁਢਲਾਡਾ ਕਿੰਗ ਸਾਈਕਲ ਗਰੁੱਪ ਰਿਹਾ ਅੱਵਲ

ਅਜੀਤ ਡੈਸਕ 22-07-2026

ਬੁਢਲਾਡਾ, 21 ਜੁਲਾਈ (ਸੁਨੀਲ ਮਨਚੰਦਾ)- ਬਰਨਾਲਾ ਸਾਈਕਲ ਗਰੁੱਪ ਵਲੋਂ ਕਰਵਾਈ ਗਈ ਵਿਸ਼ੇਸ਼ ਸਾਈਕਲ ਰਾਈਡ ’ਚ ਸਥਾਨਕ ਕਿੰਗ ਸਾਈਕਲ ਗਰੁੱਪ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਾਈਕਲ ਗਰੁੱਪ ਦੇ ਆਗੂ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਰਾਈਡ ਦੌਰਾਨ ਸਾਈਕਲ ਸਵਾਰਾਂ ਵਲੋਂ ਤੈਅ ਕੀਤੀ ਦੂਰੀ, ਰੂਟ ਅਤੇ ਸਮੇਂ ਦਾ ਰਿਕਾਰਡ ਸਟ੍ਰਾਵਾ ਐਪ ਰਾਹੀਂ ਦਰਜ ਕੀਤਾ ਗਿਆ ਅਤੇ ਮੁਲਾਂਕਣ ’ਚ ਕਿੰਗ ਸਾਈਕਲ ਗਰੁੱਪ ਪਹਿਲੇ ਸਥਾਨ ’ਤੇ ਰਿਹਾ। ਉਨ੍ਹਾਂ ਕਿਹਾ ਕਿ ਸਾਈਕਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਸਾਰੂ ਜੀਵਨ ਵੱਲ ਜੋੜਨ ਦਾ ਵਧੀਆ ਸਾਧਨ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਸਰਗਰਮੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਈਸ਼ਾਂਤ ਕਾਲੜਾ, ਮਾ. ਗੁਰਵਿੰਦਰ ਸਿੰਘ ਦਿਆਲਪੁਰਾ, ਇੰਦਰਜੀਤ ਸਿੰਘ ਢਿੱਲੋਂ, ਸਰਬਜੋਤ ਸਿੰਘ ਚਹਿਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਡੀ.ਸੀ. ਵਲੋਂ ਜ਼ਿਲ੍ਹੇ ’ਚ ਸਫ਼ਾਈ ਵਿਵਸਥਾ ਬਹਾਲ ਕਰਨ ਦੇ ਹੁਕਮ ਜਾਰੀ ਅਗਲੀ ਖ਼ਬਰ ਕੂੜਾ ਚੁਕਵਾਉਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ’ਚ ਹੋਈ ਬਹਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।