07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸ਼ਿਆਮ ਬਾਬਾ ਜੀ ਦਾ ਦੇਵਸ਼ਯਨੀ ਇਕਾਦਸ਼ੀ ਸੰਕੀਰਤਨ ਮਨਾਇਆ

ਅਜੀਤ ਡੈਸਕ 27-07-2026

ਮਾਨਸਾ, 26 ਜੁਲਾਈ (ਸੱਭਿ.ਪ੍ਰਤੀ)- ਸ੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਸਥਾਨਕ ਜੈ ਮਾਂ ਮੰਦਰ ਵਿਖੇ ਸ੍ਰੀ ਸ਼ਿਆਮ ਬਾਬਾ ਜੀ ਦਾ ਦੇਵਸ਼ਯਨੀ ਇਕਾਦਸ਼ੀ ਸੰਕੀਰਤਨ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਪੂਜਨ ਦੀ ਰਸਮ ਦਵਿੰਦਰ ਕੁਮਾਰ ਅਤੇ ਜੋਤੀ ਦੀ ਰਸਮ ਫੈਰੀ ਗਰਗ ਵਲੋਂ ਨਿਭਾਈ ਗਈ। ਸੰਕੀਰਤਨ ਦੀ ਸ਼ੁਰੂਆਤ ਜੋਤੀ ਬੰਧਨਾਂ ਗਾ ਕੇ ਕੀਤੀ ਗਈ। ਭਜਨ ਗਾਇਕ ਮਕ਼ਬੂਲ ਨੇ ਬਾਬਾ ਜੀ ਦੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਜੀਵਨ ਕੁਸਲਾ, ਅਜੈ ਗਰਗ, ਧਰੂਵ ਜਿੰਦਲ, ਗਿਤੇਸ਼ ਮੋਂਗਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਕਾਰਗਿਲ ਵਿਜੈ ਦਿਵਸ ਮਨਾਇਆ ਅਗਲੀ ਖ਼ਬਰ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਲਗਾਏ ਕੈਂਪ ’ਚ 125 ਯੂਨਿਟ ਖ਼ੂਨ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।